ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇ ਤੁਸੀਂ ਨੌਕਰੀ ਗੁਆ ਚੁੱਕੇ ਹੋ ਤਾਂ ਬਿਨਾ ਦਸਤਾਵੇਜ਼ 75% ਤੱਕ ਕੱਢ ਸਕਦੇ ਹੋ ਪੀਐਫ

ਜੇ ਤੁਸੀਂ ਆਪਣੀ ਨੌਕਰੀ ਗੁਆ ਚੁੱਕੇ ਹੋ ਅਤੇ ਤੁਸੀਂ ਇਕ ਮਹੀਨੇ ਤੋਂ ਬੇਰੁਜ਼ਗਾਰ ਹੋ, ਤਾਂ ਤੁਸੀਂ ਆਪਣੇ ਪੀਐਫ ਖਾਤੇ ਵਿਚੋਂ 75% ਪੈਸੇ ਵਾਪਸ ਲੈ ਸਕਦੇ ਹੋ। ਈਪੀਐਫਓ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਨਿਯਮ ਦੇ ਅਨੁਸਾਰ, ਜੇ ਤੁਸੀਂ ਇਕ ਮਹੀਨੇ ਲਈ ਬੇਰੁਜ਼ਗਾਰ ਰਹਿੰਦੇ ਹੋ, ਤਾਂ ਤੁਸੀਂ ਆਪਣੇ ਪੀਐਫ ਖਾਤੇ ਦਾ 75% ਵਾਪਸ ਲੈ ਸਕਦੇ ਹੋ। ਈਪੀਐਫਓ ਦੇ ਅਨੁਸਾਰ, ਬੇਰੁਜ਼ਗਾਰੀ ਦੀ ਸਥਿਤੀ ਵਿੱਚ, ਤੁਹਾਨੂੰ ਪੀਐਫ ਦਾਅਵੇ ਲਈ ਕਿਸੇ ਦਸਤਾਵੇਜ਼ ਦੀ ਜ਼ਰੂਰਤ ਵੀ ਨਹੀਂ ਹੈ।


ਦੱਸਣਯੋਗ ਹੈ ਕਿ ਈਪੀਐਫਓ ਨੇ ਦਸੰਬਰ 2018 ਵਿੱਚ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਨੋਟੀਫਿਕੇਸ਼ਨ ਦੇ ਅਨੁਸਾਰ, ਕੋਈ ਵੀ ਖਾਤਾ ਧਾਰਕ ਪੀਐਫ ਖਾਤੇ ਵਿੱਚ ਜਮ੍ਹਾਂ ਕੁੱਲ ਰਕਮ ਦਾ 75 ਪ੍ਰਤੀਸ਼ਤ ਵਾਪਸ ਲੈ ਸਕਦਾ ਹੈ, ਜੇ ਉਹ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬੇਰੁਜ਼ਗਾਰ ਹੈ। ਇਸ ਰਕਮ ਨੂੰ ਵਾਪਸ ਲੈਣ ਦੇ ਬਾਅਦ ਵੀ, ਤੁਹਾਡਾ ਪੀਐਫ ਖਾਤਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਤੁਹਾਨੂੰ ਵਾਪਸ ਕੀਤੀ ਰਕਮ ਨੂੰ ਖਾਤੇ ਵਿੱਚ ਦੁਬਾਰਾ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਵੀ ਨਹੀਂ ਹੈ।

 

 

 

ਇਸ ਤੋਂ ਇਲਾਵਾ ਜੇ ਤੁਸੀਂ ਲਗਾਤਾਰ ਦੋ ਮਹੀਨਿਆਂ ਭਾਵ 60 ਦਿਨ ਬੇਰੁਜ਼ਗਾਰ ਰਹਿੰਦੇ ਹੋ, ਤਾਂ ਦੋ ਮਹੀਨਿਆਂ ਬਾਅਦ ਤੁਸੀਂ ਸਾਰੀ ਰਕਮ ਵਾਪਸ ਲੈਣ ਲਈ ਅਰਜ਼ੀ ਦੇ ਸਕਦੇ ਹੋ। ਹਾਲਾਂਕਿ, ਈਪੀਐਫਓ ਇਸ ਨੂੰ ਖਾਤਾ ਧਾਰਕ ਲਈ ਚੰਗੀ ਸਥਿਤੀ ਨਹੀਂ ਮੰਨਦਾ ਕਿਉਂਕਿ ਇਸ ਨਾਲ ਭਵਿੱਖ ਵਿੱਚ ਉਸ ਨੂੰ ਲੋੜ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

 

ਜ਼ਿਕਰਯੋਗ ਹੈ ਕਿ ਅਕਾਊਂਟ ਵਿੱਚ ਜਿੰਨੀ ਰਾਸ਼ੀ ਤੁਹਾਡੀ ਸੈਲਰੀ ਤੋਂ ਕਟਦੀ ਹੈ, ਉਨੀ ਹੀ ਰਕਮ ਤੁਹਾਡੇ ਮਾਲਕ ਵੱਲੋਂ ਜਮ੍ਹਾਂ ਕੀਤੀ ਜਾਂਦੀ ਹੈ। ਇਸ ਰਕਮ ਉੱਤੇ ਸਾਲਾਨਾ ਵਿਆਜ ਦਿੱਤਾ ਜਾਂਦਾ ਹੈ। ਤੁਸੀਂ 58 ਸਾਲ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਇਸ ਰਕਮ ਨੂੰ ਨਿਕਾਲ ਸਕਦੇ ਹੋ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:75 percent PF withdraw without any documents if the job is missed know rules for PF withdrawal