ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EPFO ਨਾਲ ਅਪ੍ਰੈਲ ਮਹੀਨੇ ’ਚ ਜੁੜੇ 8 ਲੱਖ 78 ਹਜ਼ਾਰ ਨਵੇਂ ਮੁਲਾਜ਼ਮ

ਮੌਜੂਦਾ ਸਾਲ ਦੇ ਅਪ੍ਰੈਲ ਮਹੀਨੇ ਦੌਰਾਨ ਐਂਪਲੋਈ ਪ੍ਰੋਵੀਡੈਂਟ ਫ਼ੰਡ ਆਰਗੇਨਾਈਜੇਸ਼ਨ ਨਾਲ 8 ਲੱਖ 78 ਹਜ਼ਾਰ ਤੋਂ ਵੱਧ ਨਵੇਂ ਮੁਲਾਜ਼ਮ ਜੁੜੇ ਹਨ। ਸਰਕਾਰ ਨੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਚ ਇਹ ਜਾਣਕਾਰੀ ਦਿੱਤੀ।

 

ਸਰਕਾਰ ਮੁਲਾਜ਼ਮਾਂ ਲਈ ਚਲਾਈ ਜਾ ਰਹੀ ਸਮਾਜਿਕ ਸੁਰੱਖਿਆ ਯੋਜਨਾਵਾਂ ਚ ਨਵੇਂ ਨਾਵਾਂ ਨਾਲ ਸੰਗਠਤ ਖੇਤਰ ਚ ਰੋਜ਼ਗਾਰ ਸੁਰਜੀਤ ਹੋਣ ਦਾ ਹਿਸਾਬ-ਕਿਤਾਬ ਕਰਦੀ ਹੈ।

 

ਅੰਕੜਿਆਂ ਮੁਤਾਬਕ ਐਂਪਲੋਈ ਪ੍ਰੋਵੀਡੈਂਟ ਫ਼ੰਡ ਆਰਗੇਨਾਈਜੇਸ਼ਨ ਨਾਲ ਅਪ੍ਰੈਲ 2019 ਚ 8,78,197 ਮੁਲਾਜ਼ਮ ਜੁੜੇ ਹਨ। ਇਨ੍ਹਾਂ ਚ 6,78,084 ਮਰਦ ਅਤੇ 2,00,082 ਮਹਿਲਾਂ ਮੁਲਾਜ਼ਮ ਸ਼ਾਮਲ ਹਨ।

 

ਇਸ ਤੋਂ ਇਲਾਵਾ 28 ਹੋਰਨਾਂ ਹਨ ਜਦਕਿ ਦੋ ਨੇ ਆਪਣਾ ਲਿੰਗ ਜਨਤਕ ਨਹੀਂ ਕੀਤਾ ਹੈ। ਪਿਛਲੇ ਵਿੱਤੀ ਸਾਲ 2018-19 ਚ ਐਂਪਲੋਈ ਪ੍ਰੋਵੀਡੈਂਟ ਫ਼ੰਡ ਆਰਗੇਨਾਈਜੇਸ਼ਨ ਨਾਲ 1,39,44,349 ਨਵੇਂ ਮੁਲਾਜ਼ਮ ਜੁੜੇ ਸਨ।

 

ਡਾਕਟਰੀ ਸੇਵਾ ਯੋਜਨਾ ਕਰਮਚਾਰੀ ਸੂਬਾਈ ਬੀਮਾ ਨਿਗਮ ਨਾਲ ਅਪ੍ਰੈਲ ਚ 10,88,901 ਨਵੇਂ ਮੁਲਾਜ਼ਮ ਜੁੜੇ ਹਨ। ਇਸ ਤੋਂ ਪਿਛਲੇ ਵਿੱਤੀ ਸਾਲ ਚ ਇਸ ਯੋਜਨਾ ਚ 2,75,31,981 ਨਵੇਂ ਮੁਲਾਜ਼ਮ ਸ਼ਾਮਲ ਹੋਏ ਸਨ।

 

ਅਪ੍ਰੈਲ 2019 ਚ ਕੌਮੀ ਪੈਨਸ਼ਨ ਯੋਜਨਾ ਨੂੰ 55,070 ਮੁਲਾਜ਼ਮਾਂ ਨੇ ਪ੍ਰਾਪਤ ਕੀਤਾ ਹੈ। ਪਿਛਲੇ ਵਿੱਤੀ ਸਾਲ ਚ 7,32,648 ਮੁਲਾਜ਼ਮ ਕੌਮੀ ਪੈਨਸ਼ਨ ਯੋਜਨਾ ਚ ਸ਼ਾਮਲ ਹੋਏ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 lakh 78 thousand employees added in april 2019 month with epfo