ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਕਰਕੇ ਲਗਾਤਾਰ 9ਵੇਂ ਦਿਨ ਰਾਹਤ ਵੀ ਦਿੱਤੀ ਗਈ ਹੈ। ਹੁਣ ਤਕ 9 ਦਿਨਾਂ 'ਚ ਪੈਟਰੋਲ 1.98 ਰੁਪਏ ਅਤੇ ਡੀਜ਼ਲ 96 ਪੈਸੇ ਸਸਤਾ ਹੋਇਆ ਹੈ। 26 ਅਕਤਬੂਰ ਮਤਲਬ ਸ਼ੁੱਕਰਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 25 ਪੈਸੇ ਅਤੇ ਡੀਜ਼ਲ 'ਚ 7 ਪੈਸੇ ਦੀ ਕਟੌਤੀ ਕੀਤੀ ਹੈ।
ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 80.85 ਰੁਪਏ, ਕੋਲਕਾਤਾ 'ਚ 82.71 ਰੁਪਏ, ਮੁੰਬਈ 'ਚ 86.33 ਰੁਪਏ ਅਤੇ ਚੇਨਈ 'ਚ 84.02 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ।
ਦਿੱਲੀ 'ਚ ਡੀਜ਼ਲ ਦੀ ਕੀਮਤ 74.73 ਰੁਪਏ, ਕੋਲਕਾਤਾ 'ਚ 76.58 ਰੁਪਏ, ਮੁੰਬਈ 'ਚ 78.33 ਰੁਪਏ ਅਤੇ ਚੇਨਈ 'ਚ 79.02 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
Petrol&diesel prices in #Delhi today are Rs 80.85 per litre (decrease by Rs 0.25) & Rs 74.73 per litre (decrease by Rs 0.07), respectively. Petrol&diesel prices in #Mumbai today are Rs 86.33 per litre (decrease by Rs 0.25) & Rs 78.33 per litre (decrease by Rs 0.08), respectively. pic.twitter.com/fVdzyo9fnV
— ANI (@ANI) October 26, 2018