ਵਿਸ਼ਵ ਪੱਧਰ ’ਤੇ ਕੀਮਤੀ ਧਾਤੂਆਂ ਚ ਰਹੀ ਤੇਜ਼ੀ ਦੇ ਦਮ ਤੇ ਸੋਮਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਚ ਸੋਨਾ 100 ਰੁਪਏ ਵੱਧ ਕੇ 35,970 ਰੁਪਏ ਪ੍ਰਤੀ ਦਸ ਗ੍ਰਾਮ ਬੋਲਿਆ ਗਿਆ। ਚਾਂਦੀ ਵੀ 260 ਰੁਪਏ ਚਮਕ ਕੇ 41,960 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁੱਲ ਤੇ ਵਿਕੀ।
ਲੰਡਨ ਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਉੱਥੇ ਕੀਮਤੀ ਧਾਤੂਆਂ ਚ ਤੇਜ਼ੀ ਰਹੀ। ਸੋਨਾ ਹਾਜ਼ਰ 0.12 ਫੀਸਦ ਵੱਧ ਕੇ 1426.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
.