ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ! Aadhaar card 'ਚ ਕੀਤੀ ਇਹ ਗ਼ਲਤੀ ਤਾਂ ਭਰਨਾ ਹੋਵੇਗਾ 10 ਹਜ਼ਾਰ ਜੁਰਮਾਨਾ 

ਟੈਕਸਦਾਤਾਵਾਂ ਦੀ ਸਹੂਲਤ ਲਈ, ਇਨਕਮ ਟੈਕਸ ਵਿਭਾਗ ਨੇ ਆਧਾਰ ਕਾਰਡ ਧਾਰਕ ਨੂੰ ਪੈਨ ਦੀ ਬਜਾਏ ਆਧਾਰ ਦਾ 12 ਅੰਕ ਦਾ ਬਾਇਓਮੀਟ੍ਰਿਕ ਆਈਡੀ ਨੰਬਰ ਦੇਣ ਦੀ ਆਗਿਆ ਦੇ ਦਿੱਤੀ ਹੈ। ਪਰ ਗ਼ਲਤ ਆਧਾਰ ਨੰਬਰ ਦੇਣ ਲਈ ਤੁਹਾਨੂੰ 10,000 ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ। ਜੇ ਤੁਸੀਂ ਆਧਾਰ ਨੰਬਰ ਨਾਲ ਇਹ ਗ਼ਲਤੀ ਕਰਦੇ ਹੋ, ਤਾਂ ਨਤੀਜਾ ਬਹੁਤ ਗੰਭੀਰ ਹੋ ਸਕਦਾ ਹੈ।

 

ਵਿੱਤੀ ਬਿੱਲ 2019 ਵਿੱਚ ਪੇਸ਼ ਕੀਤੇ ਆਮਦਨ ਟੈਕਸ ਐਕਟ 1961 ਵਿੱਚ ਕਈ ਤਬਦੀਲੀਆਂ ਕੀਤੀਆਂ ਗਈਆਂ। ਇਨ੍ਹਾਂ ਨਵੇਂ ਨਿਯਮਾਂ ਤਹਿਤ ਲੋਕਾਂ ਨੂੰ ਪੈਨ ਦੀ ਬਜਾਏ ਆਧਾਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ, ਪਰ ਗ਼ਲਤ ਅਧਾਰ ‘ਤੇ ਜੁਰਮਾਨਾ ਵੀ ਸ਼ਾਮਲ ਕੀਤਾ ਗਿਆ ਸੀ।

 

ਜਦੋਂ ਤੁਸੀਂ ਪੈਨ ਕਾਰਡਾਂ ਦੀ ਥਾਂ ਆਧਾਰ ਕਾਰਡ ਦੀ ਵਰਤੋਂ ਕਰਦੇ ਹੋ, ਜਿਥੇ ਪੈਨ ਕਾਰਡ ਦੇਣਾ ਜ਼ਰੂਰੀ ਹੈ। ਜਿਵੇਂ ਕਿ ਇਨਕਮ ਟੈਕਸ ਰਿਟਰਨ ਫਾਈਲਿੰਗ ਦੇ ਸਮੇਂ, ਬੈਂਕ ਅਕਾਊਂਟ ਖੋਲ੍ਹਦੇ ਸਮੇਂ, ਡਿਮੈਕ ਅਕਾਊਂਟ ਖੋਲ੍ਹਣ ਸਮੇਂ ਅਤੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਮਿਊਚੁਅਲ ਫੰਡ ਜਾਂ ਬਾਂਡ ਆਦਿ ਖ਼ਰੀਦਣ ਸਮੇਂ ਪੈਨ ਕਾਰਡ ਦੇਣਾ ਜ਼ਰੂਰੀ ਹੈ।

 

ਹਾਲਾਂਕਿ,  ਇੰਡੀਅਨ ਯੂਨੀਕ ਇਡੈਂਟੀਫਿਕੇਸ਼ਨ ਅਥਾਰਟੀ (ਯੂਆਈਡੀਏਆਈ) ਜਾਰੀ ਕਰਦਾ ਹੈ ਪਰ ਫਾਈਨ ਯੂਆਈਡੀਏਆਈ ਨਹੀਂ ਲਗਾਵੇਗਾ ਬਲਕਿ ਆਮਦਨ ਕਰ ਵਿਭਾਗ ਲਗਾਵੇਗਾ।
 

ਆਮਦਨ ਐਕਟ 1961 ਦੇ ਸੈਕਸ਼ਨ 272ਬੀ ਮੁਤਾਬਕ ਵਿਭਾਗ ਪੈਨ ਨਾਲ ਜੁੜੀ ਗੜਬੜੀ ਪਾਉਣ ਉੱਤੇ ਪੈਨਾਲਟੀ ਲਗਾ ਸਕਦਾ ਹੈ। ਹਰ ਇੱਕ ਡਿਫਾਲਟ ਲਈ ਪੈਨਾਲਟੀ 10,000 ਰੁਪਏ ਤੱਕ ਆਮਦਨ ਵਿਭਾਗ ਲਗਾ ਸਕਦਾ ਹੈ।

ਪਹਿਲਾਂ ਤੱਕ ਇਹ ਫਾਇਨ ਪੈਨ ਤੱਕ ਸੀਮਿਤ ਸੀ ਪਰ ਪੈਨ ਅਤੇ ਆਧਾਰ ਕਾਰਡ ਦੇ ਇੱਕ ਦੂਜੇ ਦੀ ਥਾਂ ਵਰਤੋਂ ਕਰਨ ਨਾਲ ਇਹ ਫਾਇਨ ਆਧਾਰ ਉੱਤੇ ਲੱਗਣ ਲੱਗਾ ਹੈ।  

 

ਆਧਾਰ ਕਾਰਡ ਨਾਲ ਜੁੜੇ ਨਵੇਂ ਨਿਯਮ -ਇਥੇ ਲੱਗ ਸਕਦਾ ਹੈ ਜੁਰਮਾਨਾ
 

1 ਪੈਨ ਦੀ ਜਗ੍ਹਾ ਨੂੰ ਗਲਤ ਆਧਾਰ ਨੰਬਰ ਉੱਤੇ ਲੱਗ ਸਕਦਾ ਹੈ ਜੁਰਮਾਨਾ
2 ਕਿਸੇ ਵੀ ਟ੍ਰਾਂਜੈਕਸ਼ਨ ਵਿੱਚ ਪੈਨ ਅਤੇ ਆਧਾਰ ਨਾ ਦੇਣ ਉੱਤੇ ਜੁਰਮਾਨਾ ਦੇਣਾ ਪੈ ਸਕਦਾ ਹੈ
3 ਸਿਰਫ ਆਧਾਰ ਦੇਣਾ ਕਾਫ਼ੀ ਨਹੀਂ ਹੈ ਕਿਉਂਕਿ ਉਸ ਦਾ ਬਾਇਓਮਿਟ੍ਰਿਕ ਪ੍ਰਮਾਣਿਤ ਹੋਣਾ ਜ਼ਰੂਰੀ ਹੈ। 
4 ਨਵੇਂ ਨਿਯਮਾਂ ਮੁਤਾਬਕ ਬੈਂਕ ਵਿੱਤੀ ਸੰਸਥਾਵਾਂ ਨੂੰ ਵੀ ਜੁਰਮਾਨਾ ਦੇਣਾ ਪੈ ਸਕਦਾ ਹੈ। ਜੇ ਉਹ ਪੈਨ ਜਾਂ ਆਧਾਰ ਪ੍ਰਮਾਣਿਤ ਨਹੀਂ ਕਰ ਪਾਉਂਦੇ। 
5 ਨਵੇਂ ਨਿਯਮਾਂ ਦੇ ਉੱਪਰ ਦਿੱਤੇ ਕੇਸਾਂ ਵਿੱਚ 10,000 ਰੁਪਏ ਤੱਕ ਦਾ ਪ੍ਰਾਵਧਾਨ ਹੈ। ਜੇ ਤੁਸੀਂ 2 ਫਾਰਮਾਂ 'ਤੇ ਗ਼ਲਤ ਆਧਾਰ ਨੰਬਰ ਭਰਦੇ ਹੋ ਤਾਂ 20,000 ਰੁਪਏ ਜੁਰਮਾਨਾ ਵੀ ਲੱਗ ਸਕਦਾ ਹੈ। ਆਮਦਨ ਟੈਕਸ ਨਾਲ ਜੁੜੇ ਫਾਰਮ ਭਰਨ ਵੇਲੇ ਧਿਆਨ ਰੱਖੋ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aadhaar card holders may be fined Rs 10000 for making this mistake know details