ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਧਾਰ ਨੂੰ ਪੈਨ ਨਾਲ ਜੋੜਨ ਦੀ ਆਖਰੀ ਮਿਤੀ 30 ਜੂਨ ਤੱਕ ਵਧਾਈ

ਆਧਾਰ ਨੂੰ ਸਥਾਈ ਖਾਤਾ ਨੰਬਰ (ਪੈਨ) ਨਾਲ ਜੋੜਨ ਦੀ ਆਖ਼ਰੀ ਤਰੀਕ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਤਾਰੀਖ 31 ਮਾਰਚ ਨਿਰਧਾਰਤ ਕੀਤੀ ਗਈ ਸੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ (24 ਮਾਰਚ) ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਪੱਤਰਕਾਰ ਮਿਲਣੀ ਵਿੱਚ ਇਹ ਜਾਣਕਾਰੀ ਦਿੱਤੀ।


ਕੋਰੋਨਾ ਵਾਇਰਸ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ, ਦੇਸ਼ ਵਿੱਚ ਆਰਥਿਕ ਗਤੀਵਿਧੀਆਂ ਠੱਪ ਹੋ ਗਈਆਂ ਹਨ ਅਤੇ ਸੂਬਿਆਂ ਨੇ ਤਾਲਾਬੰਦੀ ਕਰ ਰੱਖੀ ਹੈ। ਇਸ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੇ ਇਹ ਰਾਹਤ ਦਿੱਤੀ ਹੈ।


ਇਨਕਮ ਟੈਕਸ ਵਿਭਾਗ ਨੇ ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਪਹਿਲਾਂ ਆਖਰੀ ਮਿਤੀ 31 ਮਾਰਚ ਤੱਕ ਵਧਾਈ ਸੀ। ਇਹ ਅੱਠਵਾਂ ਮੌਕਾ ਸੀ ਜਦੋਂ ਆਧਾਰ ਅਤੇ ਪੈਨ ਨੂੰ ਜੋੜਨ ਦੀ ਤਰੀਕ ਵਧਾ ਦਿੱਤੀ ਗਈ ਸੀ।


ਆਧਾਰ ਨੰਬਰ, ਜੋ ਕਿ 12-ਅੰਕ ਦੀ ਪਛਾਣ ਨੰਬਰ ਹੈ, ਨੂੰ ਇਨਕਮ ਟੈਕਸ ਰਿਟਰਨ ਦਾਖ਼ਲ ਕਰਨ ਲਈ ਲਾਜ਼ਮੀ ਕਰ ਦਿੱਤਾ ਸੀ ਜਦੋਂ ਸੁਪਰੀਮ ਕੋਰਟ ਨੇ 2018 ਵਿੱਚ ਆਧਾਰ ਕਾਰਡ 'ਤੇ ਇਕ ਅਹਿਮ ਫ਼ੈਸਲਾ ਸੁਣਾਇਆ ਸੀ। ਇਸ ਦੇ ਨਾਲ ਹੀ ਆਧਾਰ ਨਾਲ ਪੈਨ ਨਾਲ ਜੋੜਨਾ ਜ਼ਰੂਰੀ ਹੋ ਗਿਆ। ਧਿਆਨ ਯੋਗ ਹੈ ਕਿ ਪੈਨ ਕਾਰਡ ਆਮਦਨੀ ਟੈਕਸ ਅਤੇ ਬੈਂਕ ਖਾਤਿਆਂ ਨਾਲ ਜੁੜਿਆ ਹੋਇਆ ਹੈ।

 

ਵਿੱਤ ਮੰਤਰੀ ਨੇ ਇਹ ਐਲਾਨ ਵਪਾਰੀਆਂ, ਕੰਪਨੀਆਂ ਅਤੇ ਹੋਰ ਲੋਕਾਂ ਦੀ ਅਪੀਲ ਉੱਤੇ ਕੀਤਾ ਹੈ। ਪੱਤਰਕਾਰ ਮਿਲਣੀ ਤੋਂ ਪਹਿਲਾਂ, ਉਸ ਨੇ ਟਵੀਟ ਕੀਤਾ ਕਿ ਉਹ ਕੋਵਿਡ -19 ਮਹਾਂਮਾਰੀ ਦੇ ਸੰਦਰਭ ਵਿੱਚ ਕਾਨੂੰਨੀ ਅਤੇ ਨਿਯਮਿਤ ਪਾਲਣਾ ਦੇ ਮਾਮਲਿਆਂ ਬਾਰੇ ਕੁਝ ਐਲਾਨ ਕਰੇਗੀ।


ਭਾਰਤ ਵਿੱਚ ਕੋਵਿਡ -19 ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 492 ਹੋ ਗਈ ਹੈ ਅਤੇ ਦੁਨੀਆ ਭਰ ਵਿੱਚ 15,000 ਤੋਂ ਵੱਧ ਲੋਕ ਇਸ ਵਾਇਰਸ ਕਾਰਨ ਆਪਣੀਆਂ ਜਾਨ ਗੁਆ ​​ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਵੱਧਣ ਤੋਂ ਰੋਕਣ ਲਈ ਕਈ ਦੇਸ਼ਾਂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਨਜ਼ਰਬੰਦੀ ਦਾ ਐਲਾਨ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aadhar PAN linking Last date and Vivad Se Vishwas Scheme date Postponed