ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿੱਤ ਮੰਤਰੀ ਦੇ ਐਲਾਨ ਬਾਅਦ ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੇਕਸ ’ਚ 1600 ਅੰਕਾਂ ਦੀ ਮਜ਼ਬੂਤੀ

ਵਿੱਤ ਮੰਤਰੀ ਦੇ ਐਲਾਨ ਬਾਅਦ ਸ਼ੇਅਰ ਬਾਜ਼ਾਰ ’ਚ ਤੇਜ਼ੀ

ਦੀਵਾਲੀ ਤੋਂ ਪਹਿਲਾਂ ਉਦਯੋਗ ਲਈ ਵਿੱਤ ਮੰਤਰੀ ਦੇ ਐਲਾਨ ਬਾਅਦ ਸ਼ੇਅਰ ਬਾਜ਼ਾਰ ਵਿਚ ਜਬਰਦਸਤ ਤੇਜ਼ੀ ਦਿਖਾਈ ਦਿੱਤੀ। ਐਲਾਨ ਦੇ ਤੁਰੰਤ ਬਾਅਦ ਸੈਂਸੇਕਸ ਵਿਚ 900 ਅੰਕਾਂ ਦਾ ਉਛਾਲ ਆਇਆ, ਪ੍ਰੰਤੂ ਸੈਂਸੇਕਸ 1600 ਅੰਕਾਂ ਦੇ ਉਛਾਲ ਨਾਲ 37,709 ਦੇ ਪੱਧਰ ਉਤੇ ਕਾਰੋਬਾਰ ਕਰ ਰਿਹਾ ਹੈ।

 

ਵਿੱਤ ਮੰਤਰੀ ਨੇ ਜੀਐਸਟੀ ਮੀਟਿੰਗ ਤੋਂ ਪਹਿਲਾਂ ਕੈਪੀਟਲ ਗੇਨ ਟੈਕਸ ਉਤੇ ਸਰਚਾਰਜ ਖਤਮ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਘਰੇਲੂ ਨਿਰਮਾਣ ਕੰਪਨੀਆਂ ਲਈ ਕਾਰਪੋਰੇਟ ਟੈਕਸ ਘੱਟ ਕਰਨ ਦਾ ਐਲਾਨ ਕੀਤਾ ਹੈ।

 

ਅੱਜ ਗੋਆ ਵਿਚ ਹੋਣ ਵਾਲੀ ਜੀਐਸਟੀ ਪਰਿਸ਼ਦ ਦੀ ਮੀਟਿੰਗ ਹੋਣ ਵਾਲੀ ਹੈ। ਅੱਜ ਸਵੇਰੇ ਸੈਂਸੇਕਸ 121.45 ਅੰਕਾਂ ਦੀ ਮਜ਼ਬੂਤੀ ਨਾਲ 36,214.92 ਉਤੇ, ਜਦੋਂ ਕਿ ਨਿਫਟੀ 42 ਅੰਕਾਂ ਦੀ ਮਜ਼ਬੂਤੀ ਨਾਲ 10,746.80 ਉਤੇ ਖੁੱਲ੍ਹਿਆ। ਬੀਐਸਈ ਦਾ 30 ਸ਼ੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 9.43 ਵਜੇ 98.41 ਅੰਕਾਂ ਦੀ ਮਜ਼ਬੂਤੀ ਨਾਲ 36,191.88 ਉਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸੇਅਰਾਂ ਉਤੇ ਆਧਾਰਿਤ ਸੰਵੇਦੀ ਸੂਚਿਕ ਅੰਕ ਨਿਫਟੀ ਵੀ ਲਗਭਗ ਇਸ ਸਮੇਂ 20.35 ਅੰਕਾਂ ਦੀ ਮਜ਼ਬੂਤੀ ਨਾਲ 10,725.10 ਉਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

 

ਇਸ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ ਬੈਂਕ ਅਤੇ ਊਰਜਾ ਕੰਪਨੀਆਂ ਦੇ ਸ਼ੇਅਰ ਬਾਜ਼ਾਰ ਦਾ ਅੰਕ 470 ਹੇਠਾਂ ਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After finance announcement sensex surge 900 points