ਅਗਲੀ ਕਹਾਣੀ

ਅਮਰੀਕਾ ਨੂੰ ਪਿੱਛੇ ਛੱਡਕੇ ਸਮਾਰਟ ਫੋਨ ਦਾ ਦੂਜਾ ਵੱਡਾ ਬਾਜ਼ਾਰ ਬਣਿਆ ਭਾਰਤ

ਅਮਰੀਕਾ ਨੂੰ ਪਿੱਛੇ ਛੱਡਕੇ ਸਮਾਰਟ ਫੋਨ ਦਾ ਦੂਜਾ ਵੱਡਾ ਬਾਜ਼ਾਰ ਬਣਿਆ ਭਾਰਤ

ਇਸ ਸਾਲ ਜੁਲਾਈ ਤੋਂ ਸਤੰਬਰ ਦੀ ਤਿਮਾਹੀ `ਚ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟ ਫੋਨ ਬਾਜ਼ਾਰ ਬਣ ਗਿਆ। ਖੋਜ਼ ਕੰਪਨੀ ਕੈਨਾਲਿਸ ਨੇ ਇਕ ਰਿਪੋਰਟ `ਚ ਇਹ ਦਾਅਵਾ ਕੀਤਾ ਹੈ।


ਰਿਪੋਰਟ ਮੁਤਾਬਕ ਸਾਲ ਦੀ ਤੀਜੀ ਤਿਮਾਹੀ `ਚ ਭਾਰਤ `ਚ 4.04 ਕਰੋੜ ਸਮਾਰਟ ਫੋਨ ਦੀ ਵਿਕਰੀ ਹੋਈ ਹੈ। ਉਥੇ 10.06 ਕਰੋੜ ਸਮਾਰਟ ਫੋਨ ਦੀ ਵਿਕਰੀ ਨਾਲ ਚੀਨ ਪਹਿਲੇ ਸਥਾਨ `ਤੇ ਰਿਹਾ। ਅਮਰੀਕਾ `ਚ ਇਸ ਸਮੇਂ ਦੌਰਾਨ ਚਾਰ ਕਰੋੜ ਸਮਾਰਟਫੋਨ ਵਿਕੇ।


ਕੈਨਾਲਿਸ ਨੇ ਕਿਹਾ ਕਿ ਜੁਲਾਈ-ਸਤੰਬਰ 2018 ਦੌਰਾਨ ਦੁਨੀਆ ਭਰ `ਚ ਸਾਲਾਨਾ ਆਧਾਰ `ਤੇ ਸਮਾਰਟ ਫੋਨ ਦੀ ਵਿਕਰੀ `ਚ 7.2 ਫੀਸਦੀ ਦੀ ਗਿਰਾਵਟ ਦੇਖੀ ਗਈ। ਇਸ ਸਮੇਂ ਦੌਰਾਨ ਭਰ `ਚ 34.89 ਕਰੋੜ ਸਮਾਰਟ ਫੋਨ ਦੀ ਵਿਕਰੀ ਹੋਈ। ਇਹ ਲਗਾਤਾਰ ਚੌਥਾ ਸਾਲ ਹੈ, ਜਦੋਂ ਸਮਾਰਟ ਫੋਨ ਦੀ ਵਿਕਰੀ ਘਟੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After left behind America now India become world second largest market of smartphones