ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਰੂਤੀ ਤੋਂ ਬਾਅਦ ਟਾਟਾ ਵੀ ਕਰੇਗੀ ਛੋਟੀਆਂ ਡੀਜ਼ਲ ਕਾਰਾਂ ਦਾ ਉਤਪਾਦਨ ਬੰਦ

ਮਾਰੂਤੀ ਤੋਂ ਬਾਅਦ ਟਾਟਾ ਵੀ ਕਰੇਗੀ ਛੋਟੀਆਂ ਡੀਜ਼ਲ ਕਾਰਾਂ ਦਾ ਉਤਪਾਦਨ ਬੰਦ

ਮਾਰੂਤੀ ਸੁਜ਼ੂਕੀ ਤੋਂ ਬਾਅਦ ਟਾਟਾ ਮੋਟਰਜ਼ ਨੇ ਵੀ ਛੋਟੀਆਂ ਡੀਜ਼ਲ ਕਾਰਾਂ ਦਾ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਹੌਲੀ–ਹੌਲੀ ਆਪਣੇ ਪੋਰਟਫ਼ੋਲੀਓ ’ਚੋਂ ਛੋਟੀਆਂ ਡੀਜ਼ਲ ਕਾਰਾਂ ਹਟਾਏਗੀ।

 

 

ਟਾਟਾ ਮੋਟਰਜ਼ ਦੇ ਮੁਖੀ ਯਾਤਰੀ ਵਾਹਨ ਕਾਰੋਬਾਰ ਮਯੰਕ ਪਾਰਿਕ ਨੇ ਕਿਹਾ ਕਿ ਭਾਰਤ ਵਿੱਚ ਅਪ੍ਰੈਲ 2020 ਤੋਂ ਕਾਰਬਨ ਨਿਕਾਸੀ ਦੇ ਬੀਐੱਸ–6 ਸਟੈਂਡਰਡ ਲਾਗੂ ਹੋਣ ਵਾਲੇ ਹਨ, ਜਿਸ ਕਾਰਨ ਡੀਜ਼ਲ ਵਾਹਨ ਮਹਿੰਗੇ ਹੋ ਜਾਣਗੇ। ਅਨੁਮਾਨ ਹੈ ਕਿ ਇਸ ਨਾਲ ਡੀਜ਼ਲ ਵਾਹਨ ਇੱਕ ਤੋਂ ਡੇਢ ਲੱਖ ਰੁਪਏ ਮਹਿੰਗੇ ਹੋ ਜਾਣਗੇ।

 

 

ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਪਹਿਲਾਂ ਹੀ ਆਖ ਚੁੱਕੀ ਹੈ ਕਿ ਉਹ ਇੱਕ ਅਪ੍ਰੈਲ, 2020 ਤੋਂ ਆਪਣੇ ਡੀਜ਼ਲ ਵਾਹਨ ਹਟਾਏਗੀ। ਸ੍ਰੀ ਪਾਰਿਕ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਛੋਟੀਆਂ ਤੇ ਦਰਮਿਆਨੇ ਆਕਾਰ ਦੀ ਡੀਜ਼ਲ ਇੰਜਣ ਵਾਲੀਆਂ ਕਾਰਾਂ ਦੀ ਮੰਗ ਘੱਟ ਹੋਣ ਕਾਰਨ ਘੱਟ ਸਮਰੱਥਾ ਦੇ ਨਵੇਂ ਇੰਜਣ ਦੀ ਲਾਗਤ ਮੁਕਾਬਲਤਨ ਕਾਫ਼ੀ ਉੱਚੀ ਬਣੇਗੀ।

 

 

ਛੋਟੀਆਂ ਕਾਰਾਂ ਵਿੱਚ 80 ਫ਼ੀ ਸਦੀ ਮੰਗ ਪੈਟਰੋਲ ਐਡੀਸ਼ਨ ਦੀ ਰਹਿੰਦੀ ਹੈ, ਅਜਿਹੇ ਹਾਲਾਤ ਵਿੱਚ ਡੀਜ਼ਲ ਕਾਰਾਂ ਵੇਚਣਾ ਔਖਾ ਹੋਵੇਗਾ। ਟਾਟਾ ਮੋਟਰਜ਼ ਹੈਚਬੈਕ ਟਿਆਗੋ ਇੱਕ ਲਿਟਰ ਡੀਜ਼ਲ ਇੰਜਣ ਨਾਲ ਵੇਚਦੀ ਹੈ। ਕੰਪਨੀ ਸੇਡਾਨ ਕਾਰ ਟਿਗੋਰ 1.05 ਲਿਟਰ ਦੇ ਡੀਜ਼ਲ ਇੰਜਣ ਤੇ ਪੁਰਾਣੇ ਮਾਡਲ ਦੀਆਂ ਬੋਲਟ ਅਤੇ ਜ਼ੈਸਟ ਕਾਰਾਂ 1.3 ਲਿਟਰ ਡੀਜ਼ਲ ਇੰਜਣ ਨਾਲ ਵੇਚਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After Maruti TATA is also closing production of small diesel cars