ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਦੀਆਂ ਕੀਮਤਾਂ ’ਚ ਫਿਰ ਹੋਇਆ ਵਾਧਾ, ਇਹ ਹੈ ਅੱਜ ਦਾ ਮੁੱਲ

ਕੌਮੀ ਰਾਜਧਾਨੀ ਦਿੱਲੀ ਚ ਵੀਰਵਾਰ ਨੂੰ ਪੈਟਰੋਲ ਦੇ ਮੁੱਲ ਪਹਿਲੀ ਵਾਰ 83 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਏ। ਤੇਲ ਵਪਾਰਕ ਕੰਪਨੀਆਂ ਨੇ ਬੁੱਧਵਾਰ ਤੋਂ ਬਾਅਦ ਅੱਜ ਇੱਕ ਵਾਰ ਫਿਰ ਦੇਸ਼ ਭਰ ਚ ਪੈਟਰੋਲ-ਡੀਜ਼ਲ ਦੇ ਮੁੱਲ ਚ ਵਾਧਾ ਕਰ ਦਿੱਤਾ ਹੈ। ਪੈਟਰੋਲ-ਡੀਜ਼ਲ ਦੇ ਮੁੱਲ ਰਿਕਾਰਡ ਦੇ ਸਭ ਤੋਂ ਉੱਚੇ ਪੱਧਰ ਤੇ ਪੁੱਜ ਗਏ। ਚਾਰ ਮੁੱਖ ਮਹਾਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨੱਈ ਚ ਪੈਟਰੋਲ ਦੀ ਕੀਮਤ 13 ਤੋਂ 15 ਪੈਸੇ ਅਤੇ ਡੀਜ਼ਲ ਦੀ ਕੀਮਤ 12 ਤੋਂ 13 ਪੈਸੇ ਪ੍ਰਤੀ ਲੀਟਰ ਤੱਕ ਵਧਾਈ ਗਈ ਹੈ।

 

ਦਿੱਲੀ ਚ ਪੈਟਰੋਲ 14 ਪੈਸੇ ਮਹਿੰਗਾ ਹੋ ਕੇ ਅੱਜ 83 ਰੁਪਏ ਪ੍ਰਤੀ ਲੀਟਰ ਦੇ ਮੁੱਲ ਤੇ ਵਿਕਿਆ। ਡੀਜ਼ਲ ਦਾ ਮੁੱਲ 12 ਪੈਸੇ ਵੱਧ ਕੇ 74.24 ਰੁਪਏ ਪ੍ਰਤੀ ਲੀਟਰ ਤੇ ਰਿਹਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Against the increase in petrol prices it is todays value