ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Air India ਦਾ ਨਿਜੀਕਰਨ ਜ਼ਰੂਰੀ, ਕੇਂਦਰ ਸਰਕਾਰ ਕੋਲ ਨਹੀਂ ਕੋਈ ਰਾਹ

ਸਰਕਾਰੀ ਏਅਰਲਾਈਨਜ਼ ਕੰਪਨੀ ਏਅਰ ਇੰਡੀਆ ਦਾ ਕਰਜ਼ਾ ਵੱਧ ਕੇ 80 ਹਜ਼ਾਰ ਰੁਪਏ 'ਤੇ ਪਹੁੰਚ ਗਿਆ ਹੈ ਅਤੇ ਉਸ ਨੂੰ ਰੋਜ਼ਾਨਾ 22 ਤੋਂ 25 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
 

ਕੇਂਦਰੀ ਸਹਿਰੀ ਹਵਾਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰ ਇੰਡੀਆ ਦਾ ਕਰਜ਼ਾ ਇੰਨਾ ਵੱਧ ਚੁੱਕਾ ਹੈ ਕਿ ਉਸ ਨੂੰ ਹੋਰ ਪੈਸਾ ਦੇਣਾ ਅਸੰਭਵ ਹੈ ਅਤੇ ਏਅਰਲਾਈਨ ਦੇ ਨਿੱਜੀਕਰਨ ਤੋਂ ਇਲਾਵਾ ਕੋਈ ਉਪਾਅ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਅਗਲੇ ਕੁੱਝ ਹਫਤੇ 'ਚ ਕੰਪਨੀ ਦੇ ਨਿੱਜੀਕਰਨ ਲਈ ਟੈਂਡਰ ਜਾਰੀ ਕੀਤਾ  ਜਾਵੇਗਾ। ਹਾਲਾਂਕਿ ਨਿੱਜੀਕਰਨ ਨਾ ਹੋਣ ਦੀ ਹਾਲਤ 'ਚ 6 ਮਹੀਨੇ 'ਚ ਕੰਪਨੀ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਉਹ ਪਾਸਾ ਵੱਟ ਗਏ।


 

 

 

ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਦੇਣਦਾਰੀ 80 ਹਜ਼ਾਰ ਕਰੋੜ ਰੁਪਏ 'ਤੇ ਪਹੁੰਚ ਚੁੱਕੀ ਹੈ। ਇਸ ਸਾਲ ਉਸ ਨੂੰ 8 ਤੋਂ 9 ਹਜ਼ਾਰ ਕਰੋੜ ਰੁਪਏ ਵਿਚਕਾਰ ਨੁਕਸਾਨ ਹੋਇਆ ਹੈ ਅਤੇ ਇਸ ਤਰ੍ਹਾਂ ਰੋਜ਼ਾਨਾ 22 ਤੋਂ 25 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
 

ਉਨ੍ਹਾਂ ਕਿਹਾ, "ਸਾਨੂੰ ਏਅਰ ਇੰਡੀਆ ਦਾ ਨਿੱਜੀਕਰਨ ਕਰਨਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਕਈ ਨਿੱਜੀ ਕੰਪਨੀਆਂ ਅਤੇ ਸਥਾਪਿਤ ਏਅਰਲਾਈਨਜ਼ ਸੇਵਾ ਕੰਪਨੀਆਂ ਨੇ ਇਸ 'ਚ ਦਿਲਚਸਪੀ ਵਿਖਾਈ ਹੈ। ਆਉਣ ਵਾਲੇ ਕੁੱਝ ਹਫਤਿਆਂ 'ਚ ਇਸ ਦੇ ਲਈ ਟੈਂਡਰ ਜਾਰੀ ਕੀਤਾ ਜਾਵੇਗਾ। ਉਦੋਂ ਪਤਾ ਲੱਗ ਜਾਵੇਗਾ ਕਿ ਕਿੰਨੀਆਂ ਕੰਪਨੀਆਂ ਅਸਲ 'ਚ ਇਸ ਨੂੰ ਖਰੀਦਣ 'ਚ ਰੂਚੀ ਰੱਖਦੀਆਂ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India has to be privatised said Union Civil Aviation Minister Hardeep Singh Puri