ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰ ਇੰਡੀਆ ਨਵੰਬਰ `ਚ ਸ਼ੁਰੁ ਕਰੇਗੀ ਦੇਰ ਰਾਤ ਦੀਆਂ ਉਡਾਣਾਂ

ਏਅਰ ਇੰਡੀਆ ਨਵੰਬਰ `ਚ ਸ਼ੁਰੁ ਕਰੇਗੀ ਦੇਰ ਰਾਤ ਦੀਆਂ ਉਡਾਣਾਂ

ਸਰਕਾਰੀ ਏਅਰਲਾਈਨ ਏਅਰ-ਇੰਡੀਆ ਦੇਸ਼ ਦੇ ਕੁਝ ਖ਼ਾਸ ਹਵਾਈ ਅੱਡਿਆਂ `ਤੇ ਦੇਰ ਰਾਤ ਦੀਆਂ ਉਡਾਣ-ਸੇਵਾਵਾਂ ਵੀ ਸ਼ੁਰੂ ਕਰਨ ਜਾ ਰਹੀ ਹੈ। ਦੇਰ ਰਾਤ ਦੀ ਇਹ ਸੇਵਾ ਅਗਲੇ ਮਹੀਨੇ ਭਾਵ ਨਵੰਬਰ ਦੇ ਆਖ਼ਰ ਤੋਂ ਗੋਆ ਸਮੇਤ ਕੁਝ ਹੋਰ ਘਰੇਲੂ ਹਵਾਈ ਰੂਟਾਂ `ਤੇ ਸ਼ੁਰੂ ਕਰ ਦਿੱਤੀ ਜਾਵੇਗੀ। ਰਾਤ ਦੀਆਂ ਉਡਾਣਾਂ ਨੂੰ ‘ਰੈੱਡ-ਆਈ ਫ਼ਲਾਈਟਸ` ਆਖਿਆ ਜਾਂਦਾ ਹੈ।


ਇਹ ਉਡਾਣਾਂ ਦੇਰ ਰਾਤੀਂ ਰਵਾਨਾ ਹੋ ਕੇ ਤੜਕੇ ਆਪਣੇ ਟਿਕਾਣਿਆਂ `ਤੇ ਪੁੱਜਦੀਆਂ ਹਨ। ਵਿਦੇਸ਼ਾਂ, ਖ਼ਾਸ ਕਰ ਕੇ ਅਮਰੀਕਾ ਤੇ ਯੂਰੋਪ ਵਿੱਚ, ਇਨ੍ਹਾਂ ਦਾ ਕਿਰਾਇਆ ਕਾਫ਼ੀ ਘੱਟ ਹੁੰਦਾ ਹੈ ਤੇ ਇਹ ਉਡਾਣਾਂ ਕਾਫ਼ੀ ਹਰਮਨਪਿਆਰੀਆਂ ਹਨ।


ਏਅਰਲਾਈਨ ਵੱਲੋਂ ਜਾਰੀ ਕੀਤੇ ਬਿਆਨ `ਚ ਆਖਿਆ ਗਿਆ ਹੈ ਕਿ ਉਹ 30 ਨਵੰਬਰ ਤੋਂ ਦਿੱਲੀ-ਗੋਆ-ਦਿੱਲੀ, ਦਿੱਲੀ-ਕੋਇੰਬਟੂਰ-ਦਿੱਲੀ ਤੇ ਬੈਂਗਲੁਰੂ-ਅਹਿਮਦਾਬਾਦ-ਬੈਂਗਲੁਰੂ ਜਿਹੇ ਰੂਟਾਂ `ਤੇ ਦੇਰ ਰਾਤ ਦੀਆਂ ਉਡਾਣ ਸੇਵਾਵਾਂ ਚਲਾਏਗੀ। ਇਨ੍ਹਾਂ ਉਡਾਣਾਂ ਦਾ ਕਿਰਾਇਆ ਆਮ ਨਾਲੋਂ ਕੁਝ ਘੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਅਧੀਨ ਹਰ ਰੋਜ਼ ਉਡਾਣਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India shall start Red Eye Flights