ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਏਅਰ ਇੰਡੀਆ ਹੁਣ ਕਮਾਏਗੀ 2,000 ਕਰੋੜ ਰੁਪਏ ਸਾਲਾਨਾ`, ਉਲੀਕੀ ਨਵੀਂ ਯੋਜਨਾ

‘ਏਅਰ ਇੰਡੀਆ ਹੁਣ ਕਮਾਏਗੀ 2,000 ਕਰੋੜ ਰੁਪਏ ਸਾਲਾਨਾ`, ਉਲੀਕੀ ਨਵੀਂ ਯੋਜਨਾ

ਭਾਰਤ ਸਰਕਾਰ ਦੀ ਏਅਰਲਾਈਨਜ਼ ‘ਏਅਰ ਇੰਡੀਆ` ਪਿਛਲੇ ਲੰਮੇ ਸਮੇਂ ਤੋਂ ਵੱਡੇ ਘਾਟੇ ਝੱਲਦੀ ਆ ਰਹੀ ਹੈ ਪਰ ਹੁਣ ਸਰਕਾਰ ਨੇ ਇਸ ਨੂੰ ਪੁਨਰ-ਸੁਰਜੀਤ ਕਰਨ ਲਈ ਇੱਕ ਅਜਿਹੀ ਯੋਜਨਾ ਉਲੀਕੀ ਹੈ ਕਿ ਇਸ ਤੋਂ ਹਰ ਸਾਲ 2,000 ਕਰੋੜ ਰੁਪਏ ਦਾ ਮੁਨਾਫ਼ਾ ਕਮਾ ਕੇ ਦੇਵੇਗੀ। ਇਸ ਲਈ ਜਿੱਥੇ ਫ਼ਾਲਤੂ ਖ਼ਰਚੇ ਘਟਾਏ ਜਾਣਗੇ, ਉੱਥੇ ਇਸ ਦੀ ਆਮਦਨ ਵਧਾਉਣ/ਕਮਾਉਣ ਲਈ ਵੀ ਕਈ ਕਦਮ ਚੁੱਕੇ ਜਾਣਗੇ। ਇਹ ਜਾਣਕਾਰੀ ਅੱਜ ਸ਼ਹਿਰੀ ਹਵਾਬਾਜ਼ੀ ਨਾਲ ਸਬੰਧਤ ਮਾਮਲਿਆਂ ਦੇ ਸਕੱਤਰ ਆਰ.ਐੱਨ. ਚੌਬੇ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਯੋਜਨਾ 15 ਤੋਂ 20 ਦਿਨ ਪਹਿਲਾਂ ਉਲੀਕੀ ਗਈ ਸੀ ਤੇ ਇਸ ਲਈ 10 ਤੋਂ 12 ਸਬੰਧਤ ਮੱਦਾਂ `ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਸੀ। ਪਰ ਸ੍ਰੀ ਚੌਬੇ ਨੇ ਇਨ੍ਹਾਂ ਮੱਦਾਂ ਦੇ ਕੋਈ ਵੇਰਵੇ ਨਹੀਂ ਦਿੱਤੇ।


ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ‘ਏਅਰ ਇੰਡੀਆ` ਸਰਕਾਰ ਸਿਰ ਇੱਕ ਵੱਡਾ ਬੋਝ ਬਣ ਚੁੱਕੀ ਹੈ ਕਿਉਂਕਿ ਉਸ `ਤੇ ਕਰਜ਼ਾ ਹੁਣ ਵਧ ਕੇ 50,000 ਕਰੋੜ ਰੁਪਏ ਦਾ ਹੋ ਚੁੱਕਾ ਹੈ।


ਨਵੀਂ ਯੋਜਨਾ ਬਾਰੇ ਗੱਲਬਾਤ ਕਰਦਿਆਂ ਸ੍ਰੀ ਚੌਬੇ ਨੇ ਕਿਹਾ ਕਿ ਨਵੀਂ ਯੋਜਨਾ ਕੁਝ ਅਜਿਹੇ ਤਰੀਕੇ ਲਾਗੂ ਹੋਵੇਗੀ ਕਿ ‘ਏਅਰ ਇੰਡੀਆ` ਤੋਂ ਯਕੀਨੀ ਤੌਰ `ਤੇ ਹਰ ਸਾਲ 2,000 ਕਰੋੜ ਰੁਪਏ ਦੀ ਆਮਦਨ ਹੋਣੀ ਸ਼ੁਰੂ ਹੋ ਜਾਵੇਗੀ।


ਨਵੀਂ ਯੋਜਨਾ ਉਲੀਕਦੇ ਸਮੇਂ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੀ ਕੀਮਤ ਦਾ ਪੂਰਾ ਖਿ਼ਆਲ ਰੱਖਿਆ ਗਿਆ ਹੈ। ਅਜਿਹੇ ਕਾਰਕਾਂ `ਤੇ ਮੰਤਰਾਲਾ ਪੂਰਾ ਧਿਆਨ ਰੱਖੇਗਾ। ਪੱਤਰਕਾਰਾਂ ਨੇ ਪੁੱਛਿਆ ਕਿ ਕੀ ਇਹ ਨਵੀਂ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਤਾਂ ਸਕੱਤਰ ਨੇ ‘ਹਾਂ` ਵਿੱਚ ਜਵਾਬ ਦਿੱਤਾ।


ਸ੍ਰੀ ਚੌਬੇ ਨੇ ਕਿਹਾ ਕਿ ਏਅਰ-ਇੰਡੀਆ ਪੂਰੀ ਤਰ੍ਹਾਂ ਦਮਦਾਰ, ਮੁਕਾਬਲੇ `ਚ ਖਲੋਣ ਯੋਗ ਅਤੇ ਵਿਵਹਾਰਕ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air India will now earn Rs 2000 Crorer per annum