ਹਵਾਈ ਜਹਾਜ਼ਾਂ ਦੇ ਈਂਧਨ ਦੀ ਵਧਦੀ ਲਾਗਤ ਦੇ ਕਾਰਨ ਏਅਰਲਾਈਨ ਸੇਵਾ ਦੀਆਂ ਕੰਪਨੀਆਂ 'ਤੇ ਭਾਅ ਵਧਾਉਣ ਦਾ ਭਾਰੀ ਦਬਾਅ ਹੈ, ਜਿਸ ਕਾਰਨ ਦੇਸ਼ ਵਿੱਚ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਨਾਲ, ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਣ ਕਾਰਨ ਪਿਛਲੇ ਇਕ ਸਾਲ 'ਚ ਜਹਾਜ਼ ਈਂਧਨ ਦੀ ਕੀਮਤ ਵਿੱਚ 40 ਫੀਸਦੀ ਵਾਧਾ ਹੋਇਆ ਹੈ।
ਦਿੱਲੀ ਹਵਾਈ ਅੱਡੇ 'ਤੇ ਘਰੇਲੂ ਏਅਰਲਾਈਨਾਂ ਲਈ ਇਸਦੀ ਕੀਮਤ ਸਤੰਬਰ, 2017' ਚ 50,020 ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਹੁਣ 69,461 ਰੁਪਏ ਪ੍ਰਤੀ ਕਿਲੋਲੀਟਰ 'ਤੇ ਪਹੁੰਚ ਗਈ ਹੈ। ਕੁੱਲ 38.87 ਫੀਸਦੀ ਵਾਧਾ ਹੋਇਆ ਹੈ।
ਸਪਾਈਸਜੈਟ ਅਤੇ ਜੈਟ ਏਅਰਵੇਜ਼ ਨੂੰ ਸਾਲ ਦੀ ਪਹਿਲੀ ਤਿਮਾਹੀ 'ਚ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਹਵਾਈ ਫਿਊਲ ਦੇ ਭਾਅ ਵਿਚ ਵਾਧਾ ਹੋਇਆ ਹੈ, ਜਦਕਿ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦਾ ਮੁਨਾਫ਼ਾ 96.57 ਫੀਸਦੀ ਦੀ ਗਿਰਾਵਟ ਨਾਲ 27.79 ਕਰੋੜ ਰੁਪਏ ਰਹਿ ਗਿਆ।
ਸਪਾਈਸਜੈਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਅਸੀਂ ਲਾਗਤਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਮਹੀਨੇ ਤੋਂ ਸਾਡੇ ਬੇੜੇ ਵਿਚ ਬੋਇੰਗ 737 ਮੈਕਸ ਜਹਾਜ਼ ਸ਼ਾਮਲ ਹੋ ਜਾਵੇਗਾ, ਜੋ ਕਿ 15 ਫੀਸਦੀ ਤੱਕ ਬਾਲਣ ਦੀ ਲਾਗਤ ਘਟਾਉਂਦਾ ਹੈ।
ਉਨ੍ਹਾਂ ਦੀ ਦੇਖ-ਭਾਲ ਦੀ ਕੀਮਤ ਵੀ ਘੱਟ ਹੈ। ਇਸ ਤੋਂ ਇਲਾਵਾ ਏਅਰਲਾਈਨਜ਼ ਨੇ ਸਰਕਾਰ ਨੂੰ ਟੈਕਸ ਕੱਟਣ ਲਈ ਵੀ ਬੇਨਤੀ ਕੀਤੀ ਹੈ। ਜੇ ਲੋੜ ਪਈ ਤਾਂ ਏਅਰਲਾਈਨਜ਼ ਕਿਰਾਇਆ ਵਧਾ ਕੇ ਯਾਤਰੀਆਂ 'ਤੇ ਵਧ ਰਹੀ ਲਾਗਤ ਦਾ ਬੋਝ ਪਾ ਸਕਦੇ ਹਾਂ।'