ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹਵਾਈ ਯਾਤਰਾ ਕਰੋ 995 ਰੁਪਏ ’ਚ

ਭਾਰਤ ’ਚ ਹਵਾਈ ਯਾਤਰਾ ਕਰੋ 995 ਰੁਪਏ ’ਚ

ਵਿਸਤਾਰਾ ਏਅਰਲਾਈਨਜ਼ ਨੇ ਹੁਣ ਇੱਕ ਨਵੀਂ ਪੇਸ਼ਕਸ਼ (ਆਫ਼ਰ) ਦਿੱਤੀ ਹੈ; ਜਿਸ ਰਾਹੀਂ ਤੁਸੀਂ ਸਸਤੀ ਟਿਕਟ ਬੁੱਕ ਕਰਵਾ ਸਕਦੇ ਹੋ ਤੇ ਹਵਾਈ ਸਫ਼ਰ ਦਾ ਫ਼ਾਇਦਾ ਲੈ ਸਕਦੇ ਹੋ। ਇਸ ਲਈ ਜੇ ਤੁਸੀਂ ਅਗਲੇ ਕੁਝ ਦਿਨਾਂ ਦੌਰਾਨ ਕੋਈ ਯਾਤਰਾ ਦੀ ਯੋਜਨਾ ਉਲੀਕ ਰਹੇ ਹੋ, ਤਾਂ ਇਹ ਤੁਹਾਡੇ ਲਈ ਵਧੀਆ ਖ਼ਬਰ ਹੈ। ਤੁਸੀਂ ਸਿਰਫ਼ 995 ਰੁਪਏ ’ਚ ਹਵਾਈ ਯਾਤਰਾ ਕਰ ਸਕਦੇ ਹੋ।

 

 

ਯਾਤਰੀ ਏਅਰਲਾਈਨ ਵਿਸਤਾਰਾ ਨੇ ਆਪਣੇ ਪੰਜ ਵਰ੍ਹੇ ਮੁਕੰਮਲ ਹੋਣ ਮੌਕੇ ਇਹ ਸੇਲ ਲਾਂਚ ਕੀਤੀ ਹੈ। ਏਅਰਲਾਈਨ ਫ਼ਲਾਈਟ ਟਿਕਟ ਉੱਤੇ ਵੱਡੀ ਛੋਟ ਦੀ ਪੇਸ਼ਕਸ਼ ਕਰ ਰਹੀ ਹੈ। ਵਿਕਰੀ ਅਧੀਨ ਫ਼ਲਾਈਟ ਟਿਕਟ 995 ਰੁਪਏ ਵਿੱਚ ਵੇਚੀ ਜਾ ਰਹੀ ਹੈ।

 

 

ਇਹ ਪੇਸ਼ਕਸ਼ ਸਿਰਫ਼ 48 ਘੰਟਿਆਂ ਲਈ ਹੈ ਤੇ 10 ਜਨਵਰੀ ਅੱਧੀ ਰਾਤ ਨੂੰ ਇਹ ਸਕੀਮ ਬੰਦ ਹੋ ਜਾਵੇਗੀ। ਇਸ ਬਾਰੇ ਵਿਸਤਾਰਾ ਨੇ ਕਿਹਾ ਹੈ ਕਿ ਪੰਜਵੀਂ ਵਰ੍ਹੇਗੰਢ ਦੇ ਜਸ਼ਨ ਮਨਾਉਂਦਿਆਂ ਅਸੀਂ 48 ਘੰਟਿਆਂ ਦੀ ਸਪੈਸ਼ਲ ਸੇਲ ਦਾ ਐਲਾਨ ਕਰ ਰਹੇ ਹਾਂ। ਇਸ ਰਾਹੀਂ ਯਾਤਰੀਆਂ ਨੂੰ ਹਵਾਈ ਜਹਾਜ਼ ਦੀ ਟਿਕਟ ਉੱਤੇ ਦਿਲ–ਖਿੱਚਵੀਂ ਛੋਟ ਮਿਲੇਗੀ।

 

 

ਇੱਥੇ ਵਰਨਣਯੋਗ ਹੈ ਕਿ ਇਹ ਸੇਲ ਘਰੇਲੂ ਤੇ ਕੌਮਾਂਤਰੀ ਨੈੱਟਵਰਕ ਉੱਤੇ ਯਾਤਰਾ ਦੀਆਂ ਸਾਰੀਆਂ ਤਿੰਨ ਸ਼੍ਰੇਣੀਆਂ ਲਈ ਸ਼ੁਰੂ ਕੀਤੀ ਗਈ ਹੈ। ਘਰੇਲੂ ਉਡਾਣਾਂ ਵਿੱਚ ਇਕੌਨੋਮੀ ਕਲਾਸ ਲਈ ਟਿਕਟ 995 ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਪ੍ਰੀਮੀਅਮ ਇਕੌਨੋਮੀ ਕਲਾਸ ਲਈ ਇਹ ਟਿਕਟ 1,995 ਰੁਪਏ ਤੋਂ ਸ਼ੁਰੂ ਹੋਵੇਗੀ। ਬਿਜ਼ਨੇਸ ਕਲਾਸ ਲਈ ਉਡਾਣ ਦੀ ਟਿਕਟ 5,555 ਰੁਪਏ ਤੋਂ ਸ਼ੁਰੂ ਹੋਵੇਗੀ; ਇਸ ਵਿੱਚ ਟੈਕਸ ਤੇ ਕਿਰਾਇਆ ਸਭ ਕੁਝ ਸ਼ਾਮਲ ਹੈ।

 

 

ਕੌਮਾਂਤਰੀ ਉਡਾਣਾਂ ਲਈ ਇਕੌਨੋਮੀ ਕਲਾਸ ਵਾਸਤੇ ਟਿਕਟ 14,555 ਰੁਪਏ ਤੋਂ ਸ਼ੁਰੂ ਹੋਵੇਗੀ। ਪ੍ਰੀਮੀਅਰ ਇਕੌਨੋਮੀ ਕਲਾਸ ਲਈ 19,995 ਰੁਪਏ ਤੇ ਬਿਜ਼ਨੇਸ ਕਲਾਸ ਲਈ ਟਿਕਟ 35,555 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਵੀ ਸਾਰੇ ਟੈਕਸ ਤੇ ਕਿਰਾਇਆ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Air Travel in India only in Rs 995