ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖਬਰੀ : ਏਅਰ ਏਸ਼ੀਆ ਨੇ ਹਵਾਈ ਯਾਤਰਾ ਕੀਤੀ ਮੁਫਤ ਵਰਗੀ!

ਹਵਾਈ ਸੇਵਾਵਾਂ ਦੇਣ ਵਾਲੀ ਕੰਪਨੀ ਏਅਰ ਏਸ਼ੀਆ ਨੇ ਐਤਵਾਰ ਨੂੰ ਤਿਓਹਾਰਾਂ ਦੇ ਮੌਸਮ ਨੂੰ ਦੇਖਦਿਆਂ ਕਿਰਾਏ ਚ ਵੱਡੀ ਛੋਟ ਦੇ ਦਿੱਤੀ ਹੈ। ਹੁਣ ਜਹਾਜ਼ ਚ ਬੈਠਣ ਦਾ ਸੁਪਨਾ ਦੇਖਣ ਵਾਲੇ ਵੀ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਦਰਅਸਲ ਏਅਰ ਏਸ਼ੀਆ ਨੇ ਐਤਵਾਰ ਨੂੰ ਤਿਓਹਾਰਾਂ ਦੀ ਆਮਦ ਨੂੰ ਦੇਖਦਿਆਂ ਕਿਰਾਏ ਚ 70 ਫੀਸਦ ਤੱਕ ਦੀ ਛੋਟ ਦੇ ਨਾਲ ਸਪੈਸ਼ਲ ਪ੍ਰੋਮੋ ਆਫਰ ਦਾ ਐਲਾਨ ਕੀਤਾ ਹੈ।

 

ਕੰਪਨੀ ਦੁਆਰਾ ਐਲਾਨੇ ਇਸ ਵਿਗਿਆਪਨ ਮੁਤਾਬਕ ਗਾਹਕ 15 ਅਕਤੂਬਰ 2018 ਤੋਂ 30 ਜੂਨ 2019 ਵਿਚਾਲੇ ਯਾਤਰਾ ਲਈ 15 ਅਕਤੂਬਰ ਤੋਂ 28 ਅਕਤੂਬਰ 2018 ਵਿਚਾਲੇ ਹਵਾਈ ਟਿਕਟਾਂ ਬੁੱਕ ਕਰ ਸਕਦੇ ਹਨ।

 

ਇਹ ਆਫਰ ਏਅਰ ਏਸ਼ੀਆ ਦੇ ਗਰੁੱਪ ਨੈਟਵਰਕ ਦੁਆਰਾ ਚਲਾਈਆਂ ਜਾਣ ਵਾਲੀਆਂ ਉਡਾਨਾਂ ਜਿਵੇਂ ਏਅਰ ਏਸ਼ੀਆ ਇੰਡੀਆ, ਏਅਰ ਏਸ਼ੀਆ ਬੇਰਹਾਦ, ਥਾਈ ਏਅਰ ਏਸ਼ੀਆ ਅਤੇ ਏਅਰ ਏਸ਼ੀਆ ਐਕਸ ਤੇ ਉਪਲੱਬਧ ਹੈ। ਇਹ ਛੋਟ ਵੈਬਸਾਈਟ airasia.com ਅਤੇ ਮੋਬਾਈਲ ਐਪ ਦੁਆਰਾ ਕੀਤੀ ਗਈ ਸਾਰੀਆਂ ਬੁਕਿੰਗਾਂ ਤੇ ਹੀ ਲਾਗੂ ਹੋਣਗੀਆਂ।

 

ਯਾਤਰੀ ਏਅਰ ਏਸ਼ੀਆ ਉਡਾਨ ਭਰੇ ਜਾਣ ਵਾਲੇ 21 ਘਰੇਲੂ ਸਥਾਨਾਂ ਜਿਵੇਂ ਬੈਂਗਲੋਰੂ, ਨਵੀਂ ਦਿੱਲੀ, ਕੋਲਕਾਤਾ, ਕੋਚੀ, ਗੋਆ, ਜੈਪੂਰ, ਚੰਗੀਗੜ੍ਹ, ਪੂਣੇ, ਗੁਹਾਵਟੀ, ਇੰਫਾਲ, ਵਿਸ਼ਾਖਾਪਟਨਮ, ਹੈਦਰਾਬਾਦ, ਸ਼੍ਰੀਨਗਰ, ਬਾਗਡੋਗਰਾ, ਰਾਂਚੀ, ਭੂਵਨੇਸ਼ਵਰ, ਨਾਗਪੁਰ, ਇੰਦੋਰ, ਸੂਰਤ, ਅੰਮ੍ਰਿਤਸਰ ਅਤੇ ਚੇਨੱਈ ਆਦਿ ਲਈ ਉਡਾਨ ਸੇਵਾ ਚੁਣ ਸਕਦੇ ਹਨ।

 

ਇਸ ਤੋਂ ਇਲਾਵਾ ਅੰਤਰਰਾਜੀ ਯਾਤਰੀ ਕੁਆਲਾਲੰਪੁਰ, ਬੈਂਕਾਕ, ਕ੍ਰਾਬੀ, ਸਿਡਨੀ, ਆਕਲੈਂਡ, ਮੈਲਬਰਨ, ਸਿੰਗਾਪੁਰ, ਬਾਲੀ ਤੇ ਕੋਈ ਹੋਰਨਾਂ ਸਥਾਨਾਂ ਲਈ ਉਡਾਨ ਸੇਵਾ ਚੁਣ ਸਕਦੇ ਹਨ।

 

ਏਅਰ ਏਸ਼ੀਆ ਬਿੱਗ ਮੈਂਬਰ ਆਪਣੇ ਏਅਰ ਏਸ਼ੀਆ ਬਿੱਗ ਪੁਆਇੰਟਸ ਵਰਤ ਕੇ ਉਡਾਨ ਸੇਵਾ ਰਿਡੀਮ ਕਰਕੇ ਇਸ ਸੇਲ ਦਾ ਲਾਭ ਚੁੱਕ ਸਕਦੇ ਹਨ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AirAsia announces upto 70 percent discount on their flight ticket fare