ਭਾਰਤੀ ਏਅਰਲਾਈਨਜ਼ ਸਰਕਾਰ ਨੂੰ ਤੇਲ ਕੰਪਨੀਆਂ ਅਤੇ ਹਵਾਈ ਅੱਡਿਆਂ ਤੋਂ ਅਸੁਰੱਖਿਅਤ ਕਰੈਡਿਟ ਲੈਣ ਵਿੱਚ ਮਦਦ ਕਰਨ ਲਈ ਕਹਿ ਰਹੀਆਂ ਹਨ, ਕਿਉਂਕਿ ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਘਾਟਾ ਜ਼ਿਆਦਾ ਹੋ ਗਿਆ ਤੇ ਉਨ੍ਹਾਂ ਦਾ ਬਚਣਾ ਹੁਣ ਮੁਸ਼ਕਿਲ ਹੈ।
ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਨੇ ਪਿਛਲੇ ਹਫਤੇ ਹਵਾਈ ਉਡਾਣ ਮੰਤਰਾਲੇ ਦੇ ਪ੍ਰਮੁੱਖ ਨੌਕਰਸ਼ਾਹ ਨੂੰ ਭੇਜੀ ਇੱਕ ਚਿੱਠੀ ਵਿਚ ਕਿਹਾ ਹੈ ਕਿ ਆਪਸੀ ਮੁਕਾਬਲੇਬਾਜ਼ੀ ਤੇ ਕੀਮਤਾਂ ਨਾ ਵਧਣ ਦੇ ਕਾਰਨ ਲਾਗਤ ਜ਼ਿਆਦਾ ਹੋ ਰਹੀ ਹੈ। ਬਲੂਮਬਰਗ ਨਿਊਜ਼ ਨੂੰ ਇਹ ਚਿੱਠੀ ਪ੍ਰਾਪਤ ਹੋਈ ਹੈ। ਗਰੁੱਪ ਦੇ ਇਕ ਬੁਲਾਰੇ ਉਜਵਲ ਡੇ ਨੇ ਪੱਤਰ ਤੇ ਇਸ ਦੀ ਸਮਗਰੀ ਦੀ ਪੁਸ਼ਟੀ ਕੀਤੀ ਪਰੰਤੂ ਤੁਰੰਤ ਇਸ ਬਾਰੇ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਏਵੀਏਸ਼ਨ ਸਕੱਤਰ ਰਾਜੀਵ ਨਯਨ ਚੌਬੇ ਨੇ ਕਿਹਾ ਕਿ ਚੁਣੌਤੀਪੂਰਣ ਸਮੇਂ ਦਾ ਸਾਹਮਣਾ ਤੇ ਘਰੇਲੂ ਘਾਟਾ ਬਹੁਤ ਜ਼ਿਆਦਾ ਹੋ ਗਿਆ ਹੈ।