ਅਗਲੀ ਕਹਾਣੀ

ਜੀਓ ਨੂੰ ਟੱਕਰ ਦੇਣ ਲਈ ਏਅਰਟੈਲ ਗਾਹਕਾਂ ਵਾਸਤੇ ਕਰ ਸਕਦੈ ਇਹ ਐਲਾਨ

ਜੀਓ ਨੂੰ ਟੱਕਰ ਦੇਣ ਲਈ ਏਅਰਟੈਲ ਗਾਹਕਾਂ ਵਾਸਤੇ ਕਰ ਸਕਦੈ ਇਹ ਐਲਾਨ

ਰਿਲਾਇੰਸ ਦੀ ਜੀਓ–ਫ਼ਾਈਬਰ ਬ੍ਰਾਡਬੈਂਡ ਸੇਵਾ, ਜੀਓ ਪੋਸਟ–ਪੇਡ ਪਲੱਸ ਸੇਵਾ ਤੇ ਹੋਰ ਕਈ ਸੇਵਾਵਾਂ ਦਾ ਐਲਾਨ ਪਿੱਛੇ ਜਿਹੇ ਰਿਲਾਇੰਸ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਲਿਆ ਗਿਆ ਸੀ। ਇਸ ਦੇ ਉਲਟ ਉਸ ਦੀ ਸਭ ਤੋਂ ਵੱਡੀ ਵਿਰੋਧੀ ਕੰਪਨੀ ਏਅਰਟੇਲ ਨੇ ਉਸ ਦੇ ਮੁਕਾਬਲੇ ਹਾਲੇ ਤੱਕ ਕੋਈ ਆੱਫ਼ਰ ਨਹੀਂ ਦਿੱਤੀ ਹੈ।

 

 

ਇਸੇ ਲਈ ਸਭ ਨਜ਼ਰਾਂ ਇਸ ਵੇਲੇ ਏਅਰਟੈਲ ਵੱਲ ਲੱਗੀਆਂ ਗਈਆਂ ਹਨ। ਹੁਣ ਸਭ ਨੂੰ ਲੱਗਦਾ ਹੈ ਕਿ ਜੀਓ ਦੇ ਮੁਕਾਬਲੇ ਏਅਰਟੈਲ ਕੋਈ ਵੱਡੀ ਪੇਸ਼ਕਸ਼ ਹੀ ਦੇਵੇਗਾ। ਸੂਤਰਾਂ ਨੇ ਵੀ ਦੱਸਿਆ ਕਿ ਏਅਰਟੈਲ ਹੁਣ ਆਪਣੀਆਂ ਸੇਵਾਵਾਂ ਰੀਫ਼੍ਰੈਸ਼ ਕਰਨ ਦੀ ਤਿਆਰੀ ਵਿੱਚ ਹੈ ਅਤੇ ਇਸ ਵਾਰ ਕੰਪਨੀ ਦਾ ਫ਼ੋਕਸ ARPU ਬਣਾਈ ਰੱਖਣ ਲਈ ਪ੍ਰੀਮੀਅਮ ਗਾਹਕਾਂ ਉੱਤੇ ਹੈ।

 

 

‘ਇਕਨੌਮਿਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਕੰਪਨੀ ਆਪਣੇ ਏਅਰਟੈਲ ਥੈਂਕਸ ਪ੍ਰੋਗਰਾਮ ਅਧੀਨ ਇੱਕ ‘ਏਅਰਟੈਲ ਬਲੈਕ’ ਪੈਕੇਜ ਉੱਤੇ ਕੰਮ ਕਰ ਰਹੀ ਹੈ। ਇਸ ਪਲੈਨ ਵਿੱਚ ਜ਼ਿਆਦਾ ਪ੍ਰੀਮੀਅਮ ਫ਼ੀਓਰਜ਼ ਮਿਲਣਗੇ। ਇਸ ਪੈਕੇਜ ਨੂੰ 999 ਰੁਪਏ ਜਾਂ ਇਸ ਤੋਂ ਵੱਧ ਦਾ ਪਲੈਨ ਲੈਣ ਵਾਲੇ ਗਾਹਕਾਂ ਨੂੰ ਉਪਲਬਧ ਕਰਵਾਇਆ ਜਾਵੇਗਾ।

 

 

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਏਅਰਟੈਲ ਬਲੈਕ ਪੈਕੇਜ ਅਧੀਨ ਗਾਹਕਾਂ ਨੂੰ ਪ੍ਰੀਮੀਅਮ ਐਪ ਦਾ ਬੰਡਲ, OTT ਪਲੇਟਫ਼ਾਰਮ ਦੀ ਅਕਸੈੱਸ, ਇੰਟਰਨੈਸ਼ਨਲ ਰੋਮਿੰਗ ਉੱਤੇ ਡਿਸਕਾਊਂਟ, ਕੰਜ਼ਿਊਰਮ ਬ੍ਰਾਂਡਜ਼ ਉੱਤੇ ਛੋਟ ਅਤੇ ਹੋਰਨਾਂ ਦੇ ਮੁਕਾਬਲੇ ਬਿਹਤਰ ਕੰਟੈਂਟ ਆੱਫ਼ਰ ਦਿੱਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel can announce this to confront JIO