ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਓ ਨੂੰ ਮੁਕਾਬਲਾ ਦੇਣ ਲਈ ਏਅਰਟੈੱਲ ਦੇ ਰਿਹੈ 20GB ਮੁਫ਼ਤ ਡਾਟਾ

1 / 2ਜੀਓ ਨੂੰ ਮੁਕਾਬਲਾ ਦੇਣ ਲਈ ਏਅਰਟੈੱਲ ਦੇ ਰਿਹੈ 20GB ਮੁਫ਼ਤ ਡਾਟਾ

2 / 2ਜੀਓ ਨੂੰ ਮੁਕਾਬਲਾ ਦੇਣ ਲਈ ਏਅਰਟੈੱਲ ਦੇ ਰਿਹੈ 20GB ਮੁਫ਼ਤ ਡਾਟਾ

PreviousNext

ਦੂਰਸੰਚਾਰ ਕੰਪਨੀਆਂ ਵਿੱਚ ਮੁਕਾਬਲਾ ਲਗਾਤਾਰ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਕੰਪਨੀਆਂ ਹਰ ਰੋਜ਼ ਨਵੇਂ ਆਫਰ ਵੱਖ-ਵੱਖ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਰਹੀ ਹੈ।  ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਤੋਂ ਬਾਅਦ, ਟੈਲੀਕਾਮ ਕੰਪਨੀਆਂ ਓ.ਟੀ.ਟੀ. ਪਲੇਟਫਾਰਮ ਗਾਹਕਾਂ ਲਈ ਵੀ ਆਫਰ ਲਿਆ ਰਹੀ ਹੈ।

 

ਗਾਹਕਾਂ ਨੂੰ ਲੁਭਾਉਣ ਲਈ ਏਅਰਟੈੱਲ ਕੁਝ ਪ੍ਰੀਪੇਡ ਪਲਾਨ ਦੇ ਨਾਲ 20GB ਵਾਧੂ ਡਾਟਾ ਦੇ ਰਿਹਾ ਹੈ। ਹਾਲਾਂਕਿ ਇਹ ਡਾਟਾ ਵੱਖ-ਵੱਖ ਯੋਜਨਾਵਾਂ ਅਨੁਸਾਰ ਵੱਖ ਵੱਖ ਹੈ। 

 

ਇਨ੍ਹਾਂ ਯੋਜਨਾਵਾਂ ਅਨੁਸਾਰ, 5GB, 10GB ਅਤੇ 20GB ਤੱਕ ਹੈ। ਇਸ ਵਿੱਚ ਸਭ ਤੋਂ ਵੱਧ ਮਸ਼ਹੂਰ ਪਲਾਨ ਹੈ 399 ਰੁਪਏ ਜਿਸ ਵਿੱਚ ਗਾਹਕਾਂ ਨੂੰ 20GB ਵਾਧੂ ਡਾਟਾ ਮਿਲ ਰਿਹਾ ਹੈ। ਹਾਲਾਂਕਿ, ਇਸ ਵਿੱਚ ਕੁਝ ਨਿਯਮ ਅਤੇ ਸ਼ਰਤਾਂ ਵੀ ਹਨ।

 

ਏਅਰਟੈੱਲ ਇਹ ਵਾਧੂ 4ਜੀ ਡਾਟਾ ਮੋਬਾਈਲ ਅਕਾਊਂਟ ਵਿੱਚ ਨਹੀਂ ਦੇ ਰਿਹਾ ਹੈ। ਵਾਧੂ ਡਾਟਾ ਦਾ ਫਾਇਦਾ ਲੈਣ ਲਈ ਗਾਹਕਾਂ ਨੂੰ ਉਨ੍ਹਾਂ ਥਾਵਾਂ ਤੇ ਮੌਜੂਦ ਹੋਣਾ ਹੋਵੇਗਾ, ਜਿੱਥੇ ਕੰਪਨੀ ਨੇ ਵਾਈ-ਫਾਈ ਜ਼ੋਨ ਬਣਾਇਆ ਹੈ। 

 

ਏਅਰਟੈਲ ਵਾਈ-ਫਾਈ ਜ਼ੋਨ ਮੁਫ਼ਤ ਵਾਈ-ਫਾਈ ਹੋਟ ਸਪਾਟ ਹੈ, ਜੋ ਪ੍ਰਮੁੱਖ ਮਹਾਨਗਰਾਂ ਵਿੱਚ 500 ਸਥਾਨਾਂ ਉੱਤੇ ਮੌਜੂਦ ਹੈ। ਗਾਹਕ 20 ਜੀਬੀ ਮੁਫ਼ਤ ਡਾਟਾ ਦਾ ਲਾਭ ਇੰਨਾ ਥਾਵਾਂ ਉੱਤੇ ਲੈ ਸਕਣਗੇ। 


ਲਾਭ ਲੈਣ ਲਈ ਤੁਹਾਨੂੰ ਮਾਈ ਏਅਰਟੇਲ ਐਪ ਰਾਹੀਂ ਵਾਈ ਫਾਈ ਨੈਟਵਰਕ ਨਾਲ ਕੁਨੈਕਟ ਕਰਨਾ ਹੋਵੇਗਾ। ਵੇਰੀਫਿਕੇਸ਼ਨ ਤੋਂ ਬਾਅਦ ਮੁਫ਼ਤ ਇੰਟਰਨੈੱਟ ਸੇਵਾ ਦਾ ਲਾਭ ਲੈ ਸਕੋਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel offering 20GB free data to give tough fight to Jio