ਏਅਰਟੈੱਲ ਪੇਮੈਂਟਸ ਬੈਂਕ ਨੇ 'ਭਰੋਸਾ ਬੱਚਤ ਖਾਤਾ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ ਬੈਂਕਿੰਗ ਸੇਵਾਵਾਂ ਤੋਂ ਦੂਰ ਰਹਿ ਰਹੇ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰ ਕੇ ਸਰਕਾਰ ਦੇ ਵਿੱਤੀ ਰਲੇਵੇਂ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਵੇਗਾ।
ਬੈਂਕ ਨੇ ਮੰਗਲਵਾਰ ਨੂੰ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਸਹੂਲਤਾਂ ਦੇਣ ਵਾਲੀਆਂ ਬੈਂਕਿੰਗ ਸੇਵਾਵਾਂ ਮੁਹੱਈਆ ਕਰਨ ਤੋਂ ਇਲਾਵਾ ਬੱਚਤ ਖਾਤਾ ਵਿੱਚ ਪ੍ਰਤੀ ਮਹੀਨੇ ਸਿਰਫ਼ 500 ਰੁਪਏ ਦਾ ਬੈਲੇਂਸ ਬਣਾੀ ਰੱਖਣ ਉੱਤੇ ਪੰਜ ਲੱਖ ਰੁਪਏ ਮੁੱਲ ਦਾ ਮੁਫ਼ਤ ਦੁਰਘਟਨਾ ਬੀਮਾ ਕਵਰ ਦੇਵੇਗੀ।
ਜੇ ਗਾਹਕ ਸਰਕਾਰੀ ਸਬਸਿਡੀ ਆਪਣੇ ਭਰੋਸੇਮੰਦ ਖਾਤੇ ਵਿੱਚ ਪ੍ਰਾਪਤ ਕਰਨਗੇ ਜਾਂ ਇਸ ਵਿੱਚ ਨਕਦ ਪੈਸੇ ਜਮ੍ਹਾਂ ਕਰਨਗੇ, ਤਾਂ ਉਨ੍ਹਾਂ ਨੂੰ ਕੈਸ਼ਬੈਕ ਦਾ ਲਾਭ ਵੀ ਮਿਲੇਗਾ। ਭਰੋਸਾ ਨੂੰ ਬਾਜ਼ਾਰ ਵਿੱਚ ਖੋਜ ਤੋਂ ਬਾਅਦ ਡਿਜ਼ਾਇਨ ਕੀਤਾ ਗਿਆ ਹੈ। ਇਸ ਇਨੋਵੇਟਿਵ ਖਾਤੇ ਨਾਲ ਏਅਰਟੈਲ ਪੇਮੈਂਟਸ ਬੈਂਕ ਦਾ ਉਦੇਸ਼ ਆਮ ਬੈਂਕ ਦੀ ਵਰਤੋਂ ਅਤੇ ਬੈਂਕ ਖਾਤੇ ਵਿੱਚੋਂ ਪੈਸੇ ਦੇ ਐਕਸਚੇਂਜ ਨੂੰ ਉਤਸ਼ਾਹਤ ਕਰਨਾ ਹੈ।
ਬੈਂਕ ਮੈਨੇਜਰ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਨੁਬ੍ਰਤਾ ਬਿਸਵਾਸ ਨੇ ਕਿਹਾ ਕਿ ਇਹ ਉਤਪਾਦ ਭਾਰਤੀ ਬੈਕਿੰਗ ਸੈਕਟਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ, ਕਿਉਂਕਿ ਇਹ ਗਾਹਕਾਂ ਦੀ ਲੋੜਾਂ ਉੱਤੇ ਆਧਾਰਤ ਹੈ। ਇਹ ਲੱਖਾਂ ਗਾਹਕਾਂ ਦੇ ਆਮ ਬੈਂਕਿੰਗ ਨਾਲ ਜੁੜਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਰ ਅਸਾਨ, ਸੁਲਭ ਅਤੇ ਸੁਵਿਧਾਜਨਕ ਬੈਂਕਿੰਗ ਨਾਲ ਲੈੱਸ ਹੈ।