ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਏਅਰਟੈਲ ਨੇ ਜਮਾਂ ਕਰਵਾਏ 10,000 ਕਰੋੜ ਰੁਪਏ

ਭਾਰਤੀ ਏਅਰਟੈਲ ਨੇ ਸੋਮਵਾਰ ਨੂੰ ਐਡਜਸਟਡ ਕੁੱਲ ਆਮਦਨ (ਏਜੀਆਰ) 'ਚੋਂ ਸਰਕਾਰ ਨੂੰ 10,000 ਕਰੋੜ ਰੁਪਏ ਜਮਾਂ ਕਰ ਦਿੱਤੇ ਹਨ। ਟੈਲੀਕਾਮ ਆਪ੍ਰੇਟਰ ਭਾਰਤੀ ਏਅਰਟੈਲ, ਵੋਡਾਫ਼ੋਨ ਅਤੇ ਟਾਟਾ ਟੈਲੀ ਸਰਵਿਸਿਜ਼ ਨੇ ਸੋਮਵਾਰ ਨੂੰ ਏਜੀਆਰ ਦਾ ਭੁਗਤਾਨ ਕਰਨਾ ਸੀ। ਕੰਪਨੀ ਨੇ ਕਿਹਾ ਸੀ ਕਿ ਉਹ 20 ਫ਼ਰਵਰੀ ਤਕ 10,000 ਕਰੋੜ ਰੁਪਏ ਜਮਾਂ ਕਰੇਗੀ ਅਤੇ ਬਾਕੀ ਬਕਾਇਆ ਰਕਮ ਦਾ ਭੁਗਤਾਨ 17 ਮਾਰਚ ਤਕ ਕਰ ਦਿੱਤਾ ਜਾਵੇਗਾ। ਹੁਣ ਕਪੰਨੀ 'ਤੇ 25,586 ਕਰੋੜ ਰੁਪਏ ਦਾ ਬਕਾਇਆ ਹੈ।
 

ਕੰਪਨੀ ਨੇ ਬਿਆਨ 'ਚ ਕਿਹਾ ਕਿ ਭਾਰਤੀ ਏਅਰਟੈਲ, ਭਾਰਤੀ ਹੈਕਸਾਕਾਮ ਅਤੇ ਟੈਲੀਨੋਰ ਵੱਲੋਂ ਕੁਲ 10,000 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ, "ਅਸੀਂ ਸਵੈ-ਆਂਕਲਨ ਪ੍ਰਕਿਰਿਆਵਾਂ ਕਰ ਰਹੇ ਹਾਂ ਅਤੇ ਉੱਚ ਅਦਾਲਤ ਦੀ ਅਗਲੀ ਸੁਣਵਾਈ ਤੋਂ ਪਹਿਲਾਂ ਅਸੀਂ ਇਸ ਪ੍ਰਕਿਰਿਆ ਨੂੰ ਪੂਰਾ ਕਰਕੇ ਬਚੇ ਬਕਾਇਆ ਦਾ ਭੁਗਤਾਨ ਕਰ ਦਿਆਂਗੇ।"
 

ਉੱਧਰ ਵੋਡਾਫ਼ੋਨ ਨੇ ਇੱਕ ਬਿਆਨ 'ਚ ਏਜੀਆਰ ਦਾ ਬਕਾਇਆ ਚੁਕਾਉਣ ਦੀ ਗੱਲ ਕਹੀ ਹੈ। ਵੋਡਾਫ਼ੋਨ ਆਈਡੀਆ ਨੇ ਕਿਹਾ ਕਿ ਕਾਰੋਬਾਰ ਦਾ ਭਵਿੱਖ ਸੁਪਰੀਮ ਕੋਰਟ ਦੇ ਫੈਸਲੇ 'ਚ ਸੋਧ ਲਈ ਦਾਇਰ ਪਟੀਸ਼ਨ ਦੇ ਨਤੀਜੇ 'ਤੇ ਨਿਰਭਰ ਕਰੇਗਾ।
 

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਬੀਤੇ ਸ਼ੁੱਕਰਵਾਰ (14 ਫਰਵਰੀ) ਨੂੰ ਸਖਤ ਲਹਿਜ਼ੇ 'ਚ ਕਿਹਾ ਸੀ, "ਕੀ ਇਸ ਦੇਸ਼ 'ਚ ਕਾਨੂੰਨ ਨਾਂਅ ਦੀ ਚੀਜ਼ ਬਚੀ ਹੈ? ਕੀ ਅਸੀ ਸੁਪਰੀਮ ਕੋਰਟ ਬੰਦ ਕਰ ਦੇਈਏ? ਕੀ ਸਾਨੂੰ ਨਹੀਂ ਪਤਾ ਕਿ ਕੌਣ ਇਹ ਨਾੱਨਸੈਂਸ ਕ੍ਰੀਏਟ ਕਰ ਰਿਹਾ ਹੈ?" ਜਸਟਿਸ ਅਰੁਣ ਮਿਸ਼ਰਾ, ਐਸ. ਅਬਦੁਲ ਨਜ਼ੀਰ ਅਤੇ ਆਰ. ਸੁਭਾਸ਼ ਰੈੱਡੀ ਦੀ ਬੈਂਚ ਨੇ ਇਹ ਕਹਿੰਦੀਆਂ ਵੋਡਾਫੋਨ-ਆਈਡੀਆ, ਏਅਰਟੈਲ ਸਮੇਤ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਐਮ.ਡੀ. ਅਤੇ ਸੀ.ਐਮ.ਡੀ. ਵਿਰੁੱਧ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਕਿਉਂ ਨਾ ਉਨ੍ਹਾਂ ਵਿਰੁੱਧ ਉਲੰਘਣਾ ਦੀ ਕਾਰਵਾਈ ਕੀਤੀ ਜਾਵੇ?
 

ਕੰਪਨੀਆਂ ਨੇ ਏਜੀਆਰ ਵਿਧਾਇਕ ਬਕਾਏ ਦਾ ਭੁਗਤਾਨ ਕਰਨ ਲਈ ਦੋ ਸਾਲਾਂ ਦੀ ਰੋਕ ਨਾਲ 10 ਸਾਲਾਂ ਦਾ ਸਮਾਂ ਦੇਣ ਦੀ ਮੰਗ ਕੀਤੀ ਸੀ। ਸੁਪਰੀਮ ਕੋਰਟ ਨੇ ਅਕਤੂਬਰ ’ਚ ਸਰਕਾਰ ਵੱਲੋਂ ਦੂਰਸੰਚਾਰ ਕੰਪਨੀਆਂ ਤੋਂ ਉਨ੍ਹਾਂ ਨੂੰ ਹਾਸਲ ਹੋਣ ਵਾਲੀ ਆਮਦਨ ਉੱਤੇ ਮੰਗੀ ਗਈ ਫ਼ੀਸ ਨੂੰ ਜਾਇਜ਼ ਠਹਿਰਾਇਆ ਸੀ।
 

ਰਿਲਾਇੰਸ ਜੀਓ ਨੇ 31 ਜਨਵਰੀ, 2020 ਤੱਕ ਏਜੀਆਰ ਨਾਲ ਜੁੜੇ ਸਾਰੇ ਬਕਾਇਆ ਭੁਗਤਾਨ ਲਈ ਦੂਰਸੰਚਾਰ ਵਿਭਾਗ ਨੂੰ 195 ਕਰੋੜ ਰੁਪਏ ਦਿੱਤੇ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸਾਲ 2016 ’ਚ ਜੀਓ ਨੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤੇ ਮੁਫ਼ਤ ਕਾੱਲ ਦੀ ਸਹੂਲਤ ਦੇ ਕੇ ਦੂਰਸੰਚਾਰ ਖੇਤਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਕੰਪਨੀ ਸਿਰਫ਼ ਤਿੰਨ ਸਾਲਾਂ ’ਚ 30 ਰਕੋੜ ਖਪਤਕਾਰਾਂ ਨੂੰ ਆਪਣੇ ਨਾਲ ਜੋੜ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel pays Rs 10000 crore to Telecom Department towards AGR dues Company statement