ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਅਰਟੈਲ ਹੁਣ ਬਣ ਜਾਵੇਗੀ ਵਿਦੇਸ਼ੀ ਕੰਪਨੀ

ਏਅਰਟੈਲ ਹੁਣ ਬਣ ਜਾਵੇਗੀ ਵਿਦੇਸ਼ੀ ਕੰਪਨੀ

ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਾਟੈਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਨਾਲ 4,900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਇਸ ਕਦਮ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਨਿਜੀ ਖੇਤਰ ਦੀ ਇਹ ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਹੁਣ ਇੱਕ ਵਿਦੇਸ਼ੀ ਕੰਪਨੀ ਦੀ ਇਕਾਈ ਬਣ ਜਾਵੇਗੀ।

 

 

ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਸ ਪੂੰਜੀ ਨਿਵੇਸ਼ ਨਾਲ ਭਾਰਤੀ ਟੈਲੀਕਾਮ ਵਿੱਚ ਵਿਦੇਸ਼ੀ ਹਿੱਸੇਦਾਰੀ ਵਧ ਕੇ 50 ਫ਼ੀ ਸਦੀ ਤੋਂ ਵੱਧ ਹੋ ਜਾਵੇਗੀ; ਜਿਸ ਨਾਲ ਇਹ ਇੱਕ ਵਿਦੇਸ਼ੀ ਕੰਪਨੀ ਬਣ ਜਾਵੇਗੀ।

 

 

ਇਸ ਵੇਲੇ ਸੁਨੀਲ ਭਾਰਤੀ ਮਿੱਤਲ ਤੇ ਉਨ੍ਹਾਂ ਦੇ ਪਰਿਵਾਰ ਦੀ ਭਾਰਤੀ ਟੈਲੀਕਾਮ ਵਿੱਚ 52 ਫ਼ੀ ਸਦੀ ਹਿੱਸੇਦਾਰੀ ਹੈ। ਭਾਰਤੀ ਟੈਲੀਕਾਮ ਦੀ ਭਾਰਤੀ ਏਅਰਟੈਲ ਵਿੱਚ ਲਗਭਗ 41 ਫ਼ੀ ਸਦੀ ਹਿੱਸੇਦਾਰੀ ਹੈ। ਸੂਤਰਾਂ ਮੁਤਾਬਕ ਭਾਰਤੀ ਟੈਲੀਕਾਮ ਨੇ ਕੰਪਨੀ ’ਚ 4,900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਅਰਜ਼ੀ ਦਿੱਤੀ ਹੈ।

 

 

ਇਸ ਵਿੱਚ ਸਿੰਗਟੈਲ ਤੇ ਕੁਝ ਹੋਰ ਵਿਦੇਸ਼ੀ ਨਿਵੇਸ਼ਾਂ ਵੱਲੋਂ ਹੋਣ ਵਾਲਾ ਨਿਵੇਸ਼ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰਤੀ ਟੈਲੀਕਾਮ ਵਿਦੇਸ਼ੀ ਇਕਾਈ ਬਣ ਜਾਵੇਗੀ ਕਿਉਂਕਿ ਇਸਦੀ ਜ਼ਿਆਦਾਤਰ ਹਿੱਸੇਦਾਰੀ ਵਿਦੇਸ਼ੀ ਨਿਵੇਸ਼ਕਾਂ ਕੋਲ ਹੋਵੇਗੀ।

 

 

ਦੂਰਸੰਚਾਰ ਵਿਭਾਗ ਵੱਲੋਂ ਇਸੇ ਮਹੀਨੇ ਇਸ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੇ ਜਾਣ ਦੀ ਆਸ ਹੈ। ਵਿਭਾਗ ਨੇ ਪਹਿਲਾਂ ਇਸ ਵਰ੍ਹੇ ਦੇ ਅਰੰਭ ’ਚ ਭਾਰਤੀ ਏਅਰਟੈਲ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਵਾਪਸ ਕਰ ਦਿੱਤਾ ਸੀ ਕਿਉਂਕਿ ਵਿਦੇਸ਼ੀ ਨਿਵੇਸ਼ਕਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਸੀ।

 

 

ਇਸ ਵੇਲੇ ਭਾਰਤੀ ੲੈਅਰਟੈਲ ਵਿੱਚ ਕੁੱਲ ਵਿਦੇਸ਼ੀ ਹਿੱਸੇਦਾਰੀ 43 ਫ਼ੀ ਸਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Airtel to be now a Foreign Company