ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਨੂੰ ਟੱਕਰ ਦੇਣ ਲਈ Airtel ਨੇ ਪੇਸ਼ ਕੀਤਾ 48 ਰੁਪਏ ਵਾਲਾ ਪਲਾਨ

ਏਅਰਟੈਲ ਨੇ ਜੀਓ ਨੂੰ ਟੱਕਰ ਦੇਣ ਲਈ ਦੋ ਪਲਾਨ ਕੱਢੇ ਹਨ। ਇਹ ਪਲਾਨ ਪ੍ਰੀਪੇਡ ਗਾਹਕਾਂ ਲਈ ਹਨ। ਏਅਰਟੈਲ 48 ਰੁਪਏ ਅਤੇ 98 ਰੁਪਏ ਦਾ ਪਲਾਨ ਲੈ ਕੇ ਆਇਆ ਹੈ। ਏਅਰਟੈਲ ਦਾ ਇਹ ਪਲਾਨ ਸਾਰੀਆਂ ਥਾਵਾਂ ਤੇ ਮਿਲੇਗਾ। ਇਹ ਪਲਾਨ ਹਾਲੇ ਪ੍ਰਮੁੱਖ ਥਰਡ ਪਾਰਟੀ ਵੈਬ-ਸਾਈਟ ਤੇ ਮਿਲ ਰਿਹਾ ਹੈ। ਇਸ ਮਹੀਨੇ ਦੀ ਸ਼ੁਰੂਆਤ ਚ ਏਅਰਟੈਲ ਨੇ 248 ਰੁਪਏ ਦਾ ਪ੍ਰੀਪੇਡ ਪਲਾਨ ਜਾਰੀ ਕੀਤਾ ਸੀ।

 

ਏਅਰਟੈਲ ਦੇ ਨਵੇਂ 48 ਰੁਪਏ ਦੇ ਪ੍ਰੀਪੇਡ ਪਲਾਨ ਚ ਗਾਹਕਾਂ ਨੂੰ 3GB ਦਾ 3ਜੀ ਅਤੇ 4ਜੀ ਡਾਟਾ ਮਿਲੇਗਾ। ਇਹ ਪਲਾਨ 28 ਦਿਨਾਂ ਤਕ ਮਿਲਦਾ ਰਹੇਗਾ।

 

ਏਅਰਟੈਲ ਦੇ 98 ਰੁਪਏ ਦੇ ਪਲਾਨ ਚ ਗਾਹਕਾਂ ਨੂੰ 28 ਦਿਨਾਂ ਦੀ ਵੈਲੀਡਿਟੀ ਅਤੇ 6ਜੀਬੀ ਡਾਟਾ ਮਿਲੇਗਾ। ਇਸ ਦੇ ਨਾਲ ਹੀ 10 ਮੁਫ਼ਤ ਐਸਐਮਐਸ ਮਿਲਣਗੇ। ਇਹ ਦੋਵੇਂ ਪਲਾਨ ਉਨ੍ਹਾਂ ਗਾਹਕਾਂ ਨੂੰ ਧਿਆਨ ਚ ਰੱਖ ਕੇ ਬਣਾਏ ਗਏ ਹਨ ਜਿਨ੍ਹਾਂ ਨੂੰ ਸਸਤਾ ਮਹੀਨਾਵਾਰ ਪਲਾਨ ਚਾਹੀਦਾ ਹੁੰਦਾ ਹੈ।

 

ਏਅਰਟੈਲ ਇਸ ਤੋਂ ਇਲਾਵਾ 29 ਰੁਪਏ ਦਾ ਪਲਾਨ ਵੀ ਦਿੰਦਾ ਹੈ ਜਿਸ ਵਿਚ 28 ਦਿਨਾਂ ਦੀ ਵੈਲੀਡਿਟੀ ਦੇ ਨਾਲ 520 ਐਮਬੀ ਦਾ ਡਾਟਾ ਮਿਲਦਾ ਹੈ।

 

ਏਅਰਟੈਲ ਤੋਂ ਪਹਿਲਾਂ ਹਾਲ ਹੀ ਚ ਵੋਡਾਫ਼ੋਨ ਨੇ ਵੀ 139 ਰੁਪਏ ਦਾ ਪਲਾਨ ਪੇਸ਼ ਕੀਤਾ ਹੈ। ਵੋਡਾਫ਼ੋਨ ਦੇ ਇਸ ਪਲਾਨ ਚ 5ਜੀਬੀ ਡਾਟਾ ਅਤੇ 28 ਦਿਨਾਂ ਦੀ ਵੈਲੀਡਿਟੀ ਮਿਲੇਗੀ।

 

ਜੀਓ ਵੀ 149 ਰੁਪਏ ਦਾ ਪਲਾਨ ਦੇ ਰਹੀ ਹੈ ਜਿਸ ਵਿਚ ਗਾਹਕ ਨੂੰ 28 ਦਿਨਾਂ ਦੀ ਵੈਲੀਡਿਟੀ ਦੇ ਨਾਲ ਰੋਜ਼ਾਨਾ 1.5 ਜੀਬੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਬੇਹਿਸਾਬ ਕਾਲਿੰਗ, 100 ਐਸਐਮਐਸ ਦੀ ਸਰਵਿਸ ਮਿਲਦੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:airtel will give tough fight to Jio in small recharge