ਆਲ ਇੰਡੀਆ ਬੈਂਕ ਆਫਿਸਰਜ਼ ਕਨਫੇਡਰਸ਼ਨ ਨੇ ਕੇਂਦਰ ਸਰਕਾਰ ਅਤੇ ਭਾਰਤੀ ਬੈਂਕ ਸੰਘ (ਆਈਬੀਏ) ਦੇ ਵਿਰੁੱਧ `ਚ ਇਸ ਹੜਤਾਲ ਦਾ ਸੱਦਾ ਦਿੱਤਾ ਹੈ। 21 ਅਤੇ 26 ਦਸੰਬਰ ਦੀ ਬੈਂਕ ਕਰਮਚਾਰੀ ਹੜਤਾਲ `ਤੇ ਰਹਿਣਗੇ। ਜਦੋਂਕਿ 22 ਦਸੰਬਰ ਨੂੰ ਚੌਥਾ ਸ਼ਨੀਵਾਰ ਅਤੇ 23 ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। 24 ਦਸੰਬਰ ਨੂੰ ਇਕ ਦਿਨ ਬੈ਼ਕ ਖੁੱਲ੍ਹਣ ਦੇ ਬਾਅਦ 25 ਨੂੰ ਬੈਂਕ ਬੰਦ ਹਨ।
ਕਨਫੈਡਰੇਸ਼ਨ ਦੇ ਆਗੂ ਦਿਲੀਪ ਚੌਹਾਨ ਨੇ ਕਿਹਾ ਕਿ ਘੱਟੋ ਘੱਟ ਵੇਤਨ, ਕੋਰ ਵਿਜਨੈਸ, ਐਨਪੀਏ ਵਸੂਲੀ, ਨਵੀਂ ਪੈਨਸ਼ਨ ਸਕੀਮ ਨੁੰ ਖਤਮ ਕਰਨਾ ਆਦਿ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀ ਸ਼ੁੱਕਰਵਾਰ ਅਤੇ 26 ਦਸੰਬਰ ਨੂੰ ਹੜਤਾਲ `ਤੇ ਰਹਿਣਗੇ। ਉਨ੍ਹਾਂ ਦੱਸਿਆ ਕਿ ਆਈਬੀਏ ਨਾਲ ਵੇਤਨ ਸਮਝੌਤਾ ਹਮੇਸ਼ਾ ਸਕੇਲ ਇਕ ਤੋਂ ਸਕੇਲ ਸੱਤ ਤੱਕ ਦੇ ਅਧਿਕਾਰੀਆਂ ਲਈ ਹੁੰਦਾ ਸੀ। ਪ੍ਰੰਤੂ ਇਸ ਬਾਰ ਆਈਬੀਆਈ ਕੇਵਲ ਸਕੇਲ ਤਿੰਨ ਤੱਕ ਦਾ ਵੇਤਨ ਸਮਝੌਤਾ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿਸ ਦੇ ਵਿਰੋਧ `ਚ ਆਈਬੀਏ ਦੀ ਮੀਟਿੰਗ ਦਾ ਵੀ ਬਾਈਕਾਟ ਕੀਤਾ ਗਿਆ।