ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Amazon Echo Show 8 ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ 

Amazon Echo Show 8 ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ 

Amazon Echo Show 8 ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਇਹ ਡਿਵਾਈਸ ਈਕਾਮਰਸ ਕੰਪਨੀ ਐਮਾਜ਼ਾਨ ਨਾਲ ਸਬੰਧਤ ਹੈ। ਇਹ ਡਿਵਾਈਸ ਐਮਾਜ਼ਾਨ ਪ੍ਰਾਈਮ, ਦਮਦਾਰ ਸਪੀਕਰਾਂ ਅਤੇ ਬਾਸ ਰੇਡੀਏਟਰ ਦੇ ਸਮਰੱਥਨ ਦੇ ਨਾਲ ਆਉਂਦਾ ਹੈ। ਇਹ ਡਿਵਾਈਸ ਨੂੰ ਪਿਛਲੇ ਸਾਲ ਵਿਸ਼ਵ ਪੱਧਰ 'ਤੇ ਲਾਂਚ ਕੀਤੀ ਗਈ ਸੀ। ਕੰਪਨੀ ਨੇ ਇਸ ਡਿਵਾਈਸ ਦੀ ਕੀਮਤ 12,999 ਰੁਪਏ ਨਿਰਧਾਰਤ ਕੀਤੀ ਹੈ। ਐਮਾਜ਼ਾਨ 'ਤੇ ਇਸ ਦੀ ਵਿਕਰੀ 26 ਫਰਵਰੀ ਤੋਂ ਸ਼ੁਰੂ ਹੋਵੇਗੀ, ਪਰ ਇਸ ਵੇਲੇ ਪ੍ਰੀ ਬੁਕਿੰਗ ਲਈ ਉਪਲਬੱਧ ਹੈ।

 

Amazon Echo Show 8 ਦੀ ਸਪੈਸੀਫਿਕੇਸ਼ਨ


Amazon Echo Show 8 ਵਿੱਚ 8 ਇੰਚ ਦੀ ਐੱਚਡੀ ਡਿਸਪਲੇਅ ਹੈ। ਇਸ ਨਾਲ, ਕੰਪਨੀ ਨੇ ਇਸ ਵਿੱਚ neodymium ਸਪੀਕਰ ਦੇ ਨਾਲ ਬਾਸ ਰੇਡੀਏਟਰ ਨੂੰ ਸਪੋਰਟ ਵੀ ਦਿੱਤਾ ਹੈ। ਆਵਾਜ਼ ਦੀ ਪਛਾਣ ਲਈ ਚਾਰ ਮਾਈਕ੍ਰੋਫੋਨ ਦਿੱਤੇ ਗਏ ਹਨ ਅਤੇ ਹੋਰ ਅਲੈਕਸਾ ਡਿਵਾਈਸਾਂ ਦੀ ਤਰ੍ਹਾਂ ਹੀ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਡਿਵਾਈਸ 'ਚ ਚੰਗਾ ਪ੍ਰਦਰਸ਼ਨ ਲਈ ਮੀਡੀਆਟੇਕ ਐੱਮ ਟੀ 8163 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿੱਚ ਇਕ ਮੈਗਾਪਿਕਸਲ ਦਾ ਕੈਮਰਾ ਵੀ ਹੈ ਜੋ ਵੀਡੀਓ ਕਾਲਿੰਗ ਵਿੱਚ ਮਦਦਗਾਰ ਹੈ। ਇਸ ਵਿੱਚ ਡਿਊਲ ਬੈਂਡ Wi-Fi ਕੁਨੈਕਟੀਵਿਟੀ ਹੈ। ਇਕ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੈਮਰਾ ਨੂੰ ਨਿਯੰਤਰਿਤ ਕਰਨ ਲਈ ਇੱਕ ਬਟਨ ਦਿੱਤਾ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazon Echo Show 8 launched in India know price features and specifications