ਜੇ ਤੁਸੀਂ ਰੈਡਮੀ ਨੋਟ 8 ਪ੍ਰੋ (Redmi Note 8 Pro Sale) ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਕੰਮ ਦੀ ਖ਼ਬਰ ਸਾਬਤ ਹੋ ਸਕਦੀ ਹੈ। ਐਮਾਜ਼ੋਨ ਰੈੱਡਮੀ ਨੋਟ 8 ਪ੍ਰੋ ਦੀ ਵਿਕਰੀ ਆਫ਼ਰ 27 ਨਵੰਬਰ 2019 ਤੋਂ ਸ਼ੁਰੂ ਹੋ ਰਹੀ ਹੈ।
ਚੀਨੀ ਸਮਾਰਟਫ਼ੋਨ ਨਿਰਮਾਤਾ ਸ਼ੀਓਮੀ ਨੇ ਆਪਣਾ ਪਹਿਲਾ 64 ਮੈਗਾਪਿਕਸਲ ਕੈਮਰਾ ਫੋਨ 16 ਅਕਤੂਬਰ ਨੂੰ ਭਾਰਤ ਵਿੱਚ ਲਾਂਚ ਕੀਤਾ ਸੀ। ਰੈੱਡਮੀ ਨੋਟ 8 ਪ੍ਰੋ ਦੀ ਕੀਮਤ 14,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਐਮਾਜ਼ਾਨ ਸੇਲ ਆਫਰ ਵਿੱਚ ਐਚਡੀਐਫਸੀ ਦੇ ਡੈਬਿਟ ਕਾਰਡ ਤੋਂ ਪੇਮੈਂਟ ਕਰਨ ਉੱਤੇ 10% ਦੀ ਛੋਟ ਹੋਰ ਮਿਲੇਗੀ।
ਰੈਡਮੀ ਨੋਟ 8 ਪ੍ਰੋ ਦੀ ਵਿਸ਼ੇਸ਼ਤਾ
ਰੈੱਡਮੀ ਨੋਟ 8 ਪ੍ਰੋ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। ਕੰਪਨੀ ਦੇ ਇਸ ਫ਼ੋਨ 'ਚ 6.53-ਇੰਚ ਦੀ ਫੁੱਲ-ਐਚਡੀ + ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਦੀ ਸਕ੍ਰੀਨ ਅਤੇ ਬੈਕ ਪੈਨਲ ਨੂੰ ਸੁਰੱਖਿਅਤ ਕਰਨ ਲਈ ਕੋਰਨਿੰਗ ਗੋਰੀਲਾ ਗਲਾਸ 5 ਦੀ ਸੁਰੱਖਿਆ ਦਿੱਤੀ ਗਈ ਹੈ। ਨਾਲ ਹੀ, ਮੀਡੀਆਟੈਕ ਦਾ ਨਵਾਂ ਗੇਮਿੰਗ ਪ੍ਰੋਸੈਸਰ ਹੀਲੀਓ ਜੀ90ਟੀ ਵੀ ਇਸਤੇਮਾਲ ਕੀਤਾ ਗਿਆ ਹੈ।
ਇਹ ਹੈ ਪੇਸ਼ਕਸ਼
ਐਮਾਜ਼ਾਨ ਰੈਡਮੀ ਨੋਟ 8 ਪ੍ਰੋ ਦੀ ਸੇਲ 27 ਨਵੰਬਰ ਤੋਂ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਰਹੀ ਹੈ। ਉਹ ਸੇਲ ਦੀ ਆਫਰ ਵਿੱਚ ਐਚਡੀਐਫਸੀ ਡੈਬਿਟ ਕਾਰਡ ਦੀ ਅਦਾਇਗੀ 'ਤੇ 10% ਦੀ ਛੋਟ ਦੇ ਰਿਹਾ ਹੈ।
ਇਹ ਹੈ ਕੀਮਤ
ਰੈੱਡਮੀ ਨੋਟ 8 ਪ੍ਰੋ ਦੇ 6 ਜੀਬੀ ਰੈਮ ਅਤੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਸ਼ੀਓਮੀ ਦੇ ਇਸ ਫ਼ੋਨ ਦੇ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਨੂੰ 15,999 ਰੁਪਏ 'ਚ ਵੇਚਿਆ ਜਾਵੇਗਾ। 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 17,999 ਰੁਪਏ ਹੈ। ਇਹ ਤਿੰਨ ਰੰਗ ਰੂਪਾਂ ਗਾਮਾ ਗ੍ਰੀਨ, ਹੈਲੋ ਵ੍ਹਾਈਟ ਅਤੇ ਸ਼ੈਡੋ ਬਲੈਕ ਵਿਚ ਉਪਲਬੱਧ ਹਨ।