ਅਗਲੀ ਕਹਾਣੀ

ਅੈਮੇਜ਼ੋਨ ਦੇ ਮਾਲਕ ਜੇਫ਼ ਬੇਜ਼ੋਸ ਆਖ਼ਰ ਕਿਵੇਂ ਬਣ ਗਏ ਸਭ ਤੋਂ ਅਮੀਰ ਵਿਅਕਤੀ?

ਜੇਫ਼ ਬੇਜ਼ੋਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਨ–ਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮੇਜ਼ੋਨ ਦੀ ਸਥਾਪਨਾ ਸਾਲ 1994 ਚ ਕੀਤੀ ਸੀ। ਅੱਜ ਇਹ ਕੰਪਨੀ ਇਕ ਬਹੁਤ ਵੱਡਾ ਬ੍ਰਾਂਡ ਬਣ ਚੁੱਕਾ ਹੈ। ਜੇਫ਼ ਬੇਜ਼ੋਸ ਐਮੇਜ਼ੋਨ ਗਰੁੱਪ ਦੀ 15 ਦਿਨਾਂ ਤੋਂ ਵੱਧ ਕੰਪਨੀਆਂ ਦੇ ਮਾਲਕ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇਕ ਅਖ਼ਬਾਰ, ਰਾਕਿਟ ਕੰਪਨੀ, ਕੂਪਨ ਅਤੇ ਗ੍ਰੋਸਰੀ ਦੀ ਵੈਬਸਾਈਟ ਵੀ ਹੈ।

 

 

ਹਾਲੇ ਉਹ ਪਿਛਲੇ ਇਕ ਸਾਲ ਤੋਂ ਰੋਜ਼ਾਨਾ 430 ਕਰੋੜ ਰੁਪਏ ਕਮਾ ਰਹੇ ਹਨ। ਜੇਫ਼ ਨੇ ਆਪਣਾ ਕਮਾਊ ਭਵਿੱਖ ਆਨਲਾਈਨ ਕਿਤਾਬਾਂ ਵੇਚਣ ਨਾਲ ਸ਼ੁਰੂ ਕੀਤਾ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸ ਕੰਮ ਲਈ ਜਿੱਥੇ ਦਫ਼ਤਰ ਬਣਾਇਆ ਸੀ ਉਹ ਇਕ ਕਾਰ ਗੈਰਾਜ ਸੀ, ਜਿੱਥੋਂ ਉਨ੍ਹਾਂ ਦੇ ਵਪਾਰ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ।

 

ਮੈਕੇਂਜ਼ੀ ਸੀ ਉਨ੍ਹਾਂ ਦੀ ਪਹਿਲੀ ਮੁਲਾਜ਼ਮ

 

ਐਮੇਜ਼ੋਨ ਦੀ ਪਹਿਲੀ ਮੁਲਾਜ਼ਮ ਮੈਕੇਂਜ਼ੀ ਬੋਜ਼ੋਸ ਨਾਂ ਦੀ ਔਰਤ ਸੀ। ਸਾਲ 1992 ਚ ਨੌਕਰੀ ਦੇ ਇੰਟਰਵਿਊ ਦੌਰਾਨ ਜੇਫ਼ ਬੇਜ਼ੋਸ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਉਹ ਹੇਜ਼ ਫ਼ੰਡ ਕੰਪਨੀ ਡੀ ਈ ਸ਼ੋਅ ਚ ਇੰਅਰਵਿਊ ਲਈ ਗਈ ਸੀ। ਜੇਫ਼ ਉਨ੍ਹਾ ਦਾ ਇੰਟਰਵਿਊ ਲਿਆ ਸੀ। ਦੋਨਾਂ ਐਮੇਜ਼ੋਨ ਦੀ ਨੀਂਹ ਰੱਖਣ ਤੋਂ ਪਹਿਲਾਂ ਮਿਲੇ ਸਨ। ਮੈਕੇਂਜ਼ੀ ਇਕ ਨਾਵਲਕਾਰ ਹਨ ਤੇ ਮੈਕੇਂਜ਼ੀ ਨੇ ‘ਦ ਟੈਸਟਿੰਗ ਆਫ਼ ਲੂਥਰ ਅਲਬ੍ਰਾਈਟ ਅਤੇ ਟ੍ਰੈਪਸ ਸਮੇਤ ਕਈ ਕਿਤਾਬਾਂ ਲਿਖੀਆਂ ਹਨ।

 

ਸਾਲ 1993 ਚ ਜੇਫ਼ ਅਤੇ ਮੈਕੇਂਜ਼ੀ ਦਾ ਵਿਆਹ ਹੋਇਆ ਸੀ। ਉਸ ਸਮੇਂ ਦੋਨੇ ਹੇਜ਼ ਫ਼ੰਡ ਕੰਪਨੀ ਡੀ ਈ ਸ਼ੋਅ ਚ ਕੰਮ ਕਰਦੇ ਸਨ। ਵਿਆਹ ਤੋਂ ਅਗਲੇ ਸਾਲ ਮਤਲਬ 1994 ਚ ਜੇਫ਼ ਬੇਜ਼ੋਸ ਨੇ ਐਮੇਜ਼ੋਨ ਦੀ ਸ਼ੁਰੂਆਤ ਕੀਤੀ। ਐਮੇਜ਼ੋਨ ਦੇ ਪਹਿਲੇ ਕੰਟਰੈਕਟ ਲਈ ਮੈਕੇਂਜ਼ੀ ਨੇ ਹੀ ਸੌਦਾ ਕੀਤਾ ਸੀ। ਗੈਰਾਜ਼ ਤੋਂ ਸ਼ੁਰੂ ਹੋਈ ਐਮੇਜ਼ੋਨ ਅੱਜ ਦੁਨੀਆ ਦੀ ਸਿਖਰਲੀ ਤਿੰਨ ਕੰਪਨੀਆਂ ਚ ਸ਼ਾਮਲ ਹੈ। ਕੰਪਨੀ ਦਾ ਬਾਜ਼ਾਰੀ ਮੁੱਲ 893 ਅਰਬ ਡਾਲਰ ਹੈ।

 

ਐਮੇਜ਼ੋਨ ਦੇ ਮੋਢੀ ਤੇ ਸਰਪਰਸਤ ਬੇਜ਼ੋਸ ਸਾਬਕਾ ਟੀਵੀ ਐਂਕਰ ਲਾਰੇਨ ਸਾਂਚੇਜ ਨਾਂ ਦੀ ਔਰਤ ਨਾਲ ਰਿਸ਼ਤੇ ਚ ਹਨ। ਇਸੇ ਨੂੰ ਤਲਾਕ ਦਾ ਕਾਰਨ ਦਸਿਆ ਜਾ ਰਿਹਾ ਹੈ। ਲਾਰੇਨ ਹਾਲੀਵੁੱਡ ਟੈਲੰਟ ਪੈਟ੍ਰਿਕ ਵਾਈਟਸੈਲ ਦੀ ਪਤਨੀ ਹੈ। ਪੈਟ੍ਰਿਕ ਵਾਈਟਸੈਲ ਜੇਫ਼ ਬੇਜ਼ੋਸ ਚੰਗੇ ਦੋਸਤ ਮੰਨੇ ਜਾਂਦੇ ਹਨ।

 

ਲਾਰੇਨ ਟੀਵੀ ਪ੍ਰੈਜ਼ੈਂਟਰ ਦੇ ਨਾਲ ਹੀ ਹੈਲੀਕਾਪਟਰ ਪਾਇਲਟ ਵੀ ਹਨ। ਲਾਰੇਨ ਦਾ ਵੀ ਆਪਣੇ ਪਤੀ ਨਾਲ ਰਿਸ਼ਤਾ ਖਤਮ ਹੋ ਚੁੱਕਾ ਹੈ। ਨੈਸ਼ਨਲ ਇੰਕਵਾਇਰ ਮੁਤਾਬਕ ਜੇਫ਼ ਸੈਨਚੇਜ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਇਕ ਐਸਐਮਐਸ ਕੀਤਾ ਸੀ। ਸਾਬਕਾ ਟੀਵੀ ਐਂਕਰ ਲਾਰੇਨ ਸਾਂਚੇਜ ਨੇ ਹਾਲੀਵੁੱਡ ਦੀ ਦ ਲਾਂਗ ਯਾਰਡ, ਦ ਡੇ ਆਫ਼ਟਰ ਟੂਮਾਰੋ, ਫ਼ਾਈਟ ਕਲੱਬ ਚ ਭੂਮਿਕਾਵਾਂ ਨਿਭਾਈਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amazons owner Jeff Bezos became the richest person but how