ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਲਈ ਜਾਗਿਆ ਅਮਰੀਕਾ ਦਾ ਪਿਆਰ, ਚੀਨ ਨੂੰ ਕੀਤੀ 'ਬੇਨਤੀ'

ਅਮਰੀਕਾ ਨੇ ਬੁੱਧਵਾਰ ਨੂੰ ਚੀਨ ਨੂੰ ਕਿਹਾ ਕਿ ਉਹ ਪਾਕਿਸਤਾਨ ਨੂੰ ਦਿੱਤੇ ਗਏ ਨਾਜਾਇਜ਼ ਅਤੇ ਤੰਗ ਕਰਨ ਵਾਲੇ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਉਪਾਅ ਕਰੇ।

 

ਦੱਖਣੀ ਅਤੇ ਮੱਧ ਏਸ਼ੀਆ ਲਈ ਵਿਦੇਸ਼ ਵਿਭਾਗ ਦੇ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਵੇਲਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਚਾਹੇ ਉਹ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਜਾਂ ਕੋਈ ਹੋਰ ਸਹਾਇਤਾ ਹੋਵੇ, ਅਮਰੀਕਾ ਹਮੇਸ਼ਾਂ ਉਸ ਨਿਵੇਸ਼ ਦਾ ਸਮਰਥਨ ਕਰਦਾ ਹੈ ਜੋ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਵਾਤਾਵਰਣ ਚ ਸੁਧਾਰ ਤੇ ਖੇਤਰੀ ਲੋਕਾਂ ਨੂੰ ਲਾਭ ਪਹੁੰਚਾਉਣਾ ਹੁੰਦਾ ਹੈ।

 

ਇੱਕ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ, "ਮੈਂ ਸੀਪੀਈਸੀ ਬਾਰੇ ਅਮਰੀਕੀ ਸਰਕਾਰ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਹੈ, ਇਸ ਪ੍ਰਾਜੈਕਟ ਵਿੱਚ ਪਾਰਦਰਸ਼ਤਾ ਦੀ ਘਾਟ ਹੈ ਤੇ ਚੀਨੀ ਸੰਸਥਾਵਾਂ ਨਾਜਾਇਜ਼ ਦਰਾਂ ਤੇ ਲਾਭ ਲੈ ਰਹੀਆਂ ਹਨ।"

 

ਉਨ੍ਹਾਂ ਕਿਹਾ, "ਮੈਂ ਸੋਚਦਾ ਹਾਂ ਕਿ ਕੋਵਿਡ-19 ਵਰਗੇ ਸੰਕਟ ਦੇ ਸਮੇਂ ਜਦੋਂ ਵਿਸ਼ਵ ਆਰਥਿਕਤਾ ਦੇ ਬੰਦ ਹੋਣ ਦੇ ਨਤੀਜਿਆਂ ਤੋਂ ਘਿਰ ਰਿਹਾ ਹੈ, ਚੀਨ ਨੂੰ ਇਸ ਦਮਨਕਾਰੀ, ਗੁੰਝਲਦਾਰ ਅਤੇ ਅਨੁਚਿਤ ਕਰਜ਼ੇ ਦੇ ਭਾਰ ਨੂੰ ਘਟਾਉਣ ਲਈ ਹੱਲ ਕਰੇ।"

 

ਵੇਲਜ਼ ਨੇ ਕਿਹਾ ਕਿ ਅਮਰੀਕਾ ਨੂੰ ਉਮੀਦ ਹੈ ਕਿ ਚੀਨ ਜਾਂ ਤਾਂ ਕਰਜ਼ਾ ਮੁਆਫ ਕਰੇਗਾ ਜਾਂ ਇਸ ਦਾ ਪੁਨਰ ਗਠਨ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:America has great hope for Pakistan from China US hopes that beijing will either forgive the debt or restructure it