ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੂਲ ਦੁੱਧ ਦੀਆਂ ਕੀਮਤਾਂ ’ਚ 21 ਮਈ ਤੋਂ ਹੋ ਰਿਹੈ ਵਾਧਾ

ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤੂਆਂ ਵੇਚਣ ਵਾਲੀ ਭਾਤਰ ਦੀ ਮਸ਼ਹੂਰ ਕੰਪਨੀ ਅਮੂਲ ਨੇ ਆਪਣੇ ਦੁੱਧ ਦੀਆਂ ਕੀਮਤਾਂ ਚ ਵਾਧਾ ਕਰ ਦਿੱਤਾ ਹੈ। ਅਮੂਲ ਨੇ ਦੁੱਧ ਦੀਆਂ ਕੀਮਤਾਂ ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਹ ਕੀਮਤਾਂ 21 ਮਈ ਤੋਂ ਲਾਗੂ ਹੋ ਰਹੀਆਂ ਹਨ।

 

ਇਸ ਗੱਲ ਦੀ ਪੁਸ਼ਟੀ ਕਰਦਿਆਂ ਕੰਪਨੀ ਦੇ ਐਮਡੀ ਆਰਐਸ ਸੋਢੀ ਨੇ ਦਸਿਆ ਕਿ ਸਾਰੇ ਵਰਗਾਂ ਦੇ ਦੁੱਧ ਦਾ ਮੁੱਲ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਹ ਨਵੀਂਆਂ ਕੀਮਤਾਂ ਗੁਜਰਾਤ ਚ ਲਾਗੂ ਨਹੀਂ ਹੋਵੇਗੀ ਪਰ ਦੇਸ਼ੇ ਦੇ ਬਾਕੀ ਸੂਬਿਆਂ ਚ ਅਮੂਲ ਦੁੱਧ ਮਹਿੰਗਾ ਮਿਲੇਗਾ।

 

ਕੰਪਨੀ ਮੁਤਾਬਕ ਦੁੱਧ ਦੀ ਖਰੀਦ ਮੁੱਲ ਚ ਵਾਧੇ ਨਾਲ 7 ਲੱਖ ਪਸ਼ੂ ਪਾਲਕਾਂ ਨੂੰ ਲਾਭ ਮਿਲੇਗਾ। ਅਮੂਲ ਡੇਅਰੀ ਨੂੰ ਸਰਦੀਆਂ ਚ ਰੋਜ਼ਾਨਾ 30 ਲੱਖ ਲੀਟਰ ਦੁੱਧ ਦੀ ਆਮਦ ਹੁੰਦੀ ਸੀ ਜਿਹੜੀ ਘੱਟ ਕੇ 25 ਲੱਖ ਲੀਟਰ ਰਹਿ ਗਈ ਹੈ। ਪਸ਼ੂ ਪਾਲਕਾ ਨੂੰ ਵਧਿਆ ਹੋਇਆ ਮੁੱਲ 11 ਮਈ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amul increased milk price by Rs 2 know new price