ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨੰਦ ਮਹਿੰਦਰਾ ਨਹੀਂ ਰਹਿਣਗੇ ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਚੇਅਰਮੈਨ

ਅਗਲੇ 15 ਮਹੀਨਿਆਂ ਵਿੱਚ ਮਹਿੰਦਰਾ ਐਂਡ ਮਹਿੰਦਰਾ ਦੇ ਕਈ ਅਧਿਕਾਰੀ ਰਿਟਾਇਰ ਹੋਣਗੇ।  ਇਸ ਦੇ ਮੱਦੇਨਜ਼ਰ ਕੰਪਨੀ ਵਿੱਚ ਪੁਨਰਗਠਨ ਕੀਤਾ ਗਿਆ ਹੈ। ਹੁਣ ਆਨੰਦ ਮਹਿੰਦਰਾ ਬਤੌਰ ਨਾਨ ਕਾਰਜਕਾਰੀ ਚੇਅਰਮੈਨ ਕੰਪਨੀ ਬੋਰਡ ਦੇ ਮਾਰਗ ਦਰਸ਼ਕ ਦੀ ਭੂਮਿਕਾ ਨਿਭਾਉਣਗੇ। ਹੁਣ ਤੱਕ ਉਹ ਕਾਰਜਕਾਰੀ ਚੇਅਰਮੈਨ ਸਨ। ਹੁਣ ਆਨੰਦ ਮਹਿੰਦਰਾ 1 ਅਪ੍ਰੈਲ 2020 ਤੋਂ ਕੰਪਨੀ ਦਾ ਨਾਨ ਕਾਰਜਕਾਰੀ ਚੇਅਰਮੈਨ ਹੋਣਗੇ।


ਮਹਿੰਦਰਾ ਐਂਡ ਮਹਿੰਦਰਾ ਦੀ ਵੈੱਬਸਾਈਟ ਦੇ ਅਨੁਸਾਰ ਕੰਪਨੀ ਦੀ ਗਵਰਨੈਂਸ, ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ (ਜੀ.ਐੱਨ.ਆਰ.ਸੀ.) ਦੀਆਂ ਸਿਫਾਰਸ਼ਾਂ 'ਤੇ ਤਬਦੀਲੀ ਨੂੰ  ਬੋਰਡ ਆਫ਼ ਡਾਇਰੈਕਟਰ ਨੇ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ।

 

 

 


ਬੋਰਡ ਨੇ 1 ਅਪ੍ਰੈਲ ਤੋਂ ਕੰਪਨੀ ਦੇ ਐਮਡੀ ਪਵਨ ਗੋਇਨਕਾ ਨੂੰ ਐਮਡੀ-ਸੀਈਓ ਨਿਯੁਕਤ ਕੀਤਾ ਹੈ। ਉਸ ਦਾ ਕਾਰਜਕਾਲ 11 ਨਵੰਬਰ 2020 ਤੱਕ ਹੈ। ਇਸ ਤੋਂ ਬਾਅਦ 12 ਨਵੰਬਰ ਤੋਂ 1 ਅਪ੍ਰੈਲ 2021 ਤੱਕ ਮੁੜ ਨਿਯੁਕਤੀ ਹੋਵੇਗੀ।


ਇਸ ਦੇ ਨਾਲ ਹੀ ਸਮੂਹ ਦੇ ਪ੍ਰਧਾਨ (ਰਣਨੀਤੀ) ਅਨੀਸ਼ ਸ਼ਾਹ 1 ਅਪ੍ਰੈਲ 2020 ਤੋਂ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਦਾ ਅਹੁਦਾ ਸੰਭਾਲਣਗੇ। ਮੌਜੂਦਾ ਸੀਐਫਓ ਵੀ ਐਸ ਪਾਰਥਾਸਾਰਥੀ 1 ਅਪ੍ਰੈਲ ਨੂੰ ਅਹੁਦਾ ਛੱਡ ਦੇਣਗੇ। ਅਨੀਸ਼ ਸ਼ਾਹ 2 ਅਪ੍ਰੈਲ 2021 ਨੂੰ ਐਮਡੀ ਅਤੇ ਸੀਈਓ ਬਣਨਗੇ। ਇਸ ਅਹੁਦੇ ‘ਤੇ ਉਨ੍ਹਾਂ ਦਾ ਕਾਰਜਕਾਲ 31 ਮਾਰਚ 2025 ਤੱਕ ਰਹੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anand Mahindra new role as Non-Executive Chairman of the Board of Mahindra and Mahindra Ltd