ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ’ਚ ਖਾਸ ਸੈਂਟਰ ਖੋਲ੍ਹਣ ਜਾ ਰਿਹੈ ਐਮੋਜ਼ੋਨ

ਆਨ-ਲਾਈਨ ਸ਼ਾਪਿੰਗ ਜਾਂ ਈਕਾਮਰਸ ਸਾਈਟ ਵਜੋਂ ਐਮੇਜੋ਼ਨ ਪੂਰੀ ਦੁਨੀਆ ਚ ਮਸ਼ਹੂਰ ਹੈ। ਇਹ ਕੰਪਨੀ 2 ਨਵੇਂ ਸ਼ਹਿਰਾਂ ਪਟਨਾ ਅਤੇ ਗੁਹਾਟੀ ਚ ਖਾਸ ਪੂਰਤੀ ਕੇਂਦਰ ਸ਼ੁਰੂ ਕਰਨ ਜਾ ਰਹੀ ਹੈ। ਨਾਲ ਹੀ ਪੰਜਾਬ ਦੇ ਲੁਧਿਆਣਾ ਤੋਂ ਇਲਾਵਾ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ, ਕੋਲਕਾਤਾ ਅਤੇ ਅਹਿਮਦਾਬਾਦ ਚ ਆਪਣੇ ਮੌਜੂਦਾ ਖਾਸ਼ ਫ਼੍ਰੈਂਚਾਇਜ਼ੀ ਦੀ ਸਮਰਥਾ ਵੀ ਵਧਾਉਣ ਦੀ ਤਿਆਰ ਚ ਇਹ ਕੰਪਨੀ ਰੁਝੀ ਹੈ।

 

ਐਮੇਜ਼ੋਨ ਇੰਡੀਆ ਕੋਲ ਹੁਣ ਲਗਭਗ 9 ਮਿਲੀਅਨ ਕਿਊਬਿਕ ਫੁੱਟ ਦੇ ਸਟੋਲਰੇਜ ਥਾਂ ਦੇ ਨਾਲ ਖਾਸ ਫ਼੍ਰੈਂਚਾਇਜ਼ੀ ਦਾ ਨੈਟਵਰਕ ਹੋਵੇਗਾ। ਇਨ੍ਹਾਂ ਚ ਦਸੰਬਰ 2018 ਤੋਂ 40 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਐਮੇਜ਼ੋਨ ਨੇ ਇਸ ਸਾਲ ਆਪਣੀ ਡਿਲੀਵਰੀ ਸਟੇਸ਼ਨਾਂ ਦੀ ਗਿਣਤੀ 60 ਤੋਂ ਵਧਾ ਕੇ 80 ਕਰ ਦਿੱਤੀ ਹੈ। ਜਿਸ ਨਾਲ ਲਗਭਗ 14 ਹਜ਼ਾਰ ਪਿੰਡ ਕੋਡ ਤਕ ਸਪਲਾਈ ਚ ਤੇਜ਼ੀ ਆਵੇਗੀ।

 

2018 ਦੀ ਤੁਲਨਾ ਚ ਇਸ ਚ ਦੁੱਗਣਾ ਵਾਧਾ ਹੋਇਆ ਹੈ। 60 ਤੋਂ ਵੱਧ ਸ਼ਹਿਰਾਂ ਚ ਗਾਹਕ ਹੁਣ ਇਨ੍ਹਾਂ ਵਰਗਾਂ ਚ ਅਗਲੇ ਦਿਨ ਹੀ ਸਮਾਨ ਪ੍ਰਾਪਤ ਕਰ ਸਕਦੇ ਹਨ। ਐਮੇਜ਼ੋਨ ਕੋਲ ਵੱਡੇ ਯੰਤਰਾਂ ਦੇ ਵਰਗ ਚ 3500 ਤੋਂ ਵੱਧ ਉਤਪਾਦ ਹਨ ਜਿਨ੍ਹਾਂ ਚ ਐਲਜੀ, ਸੈਮਸੰਗ, ਵਰਲਫੂਲ, ਬਾਸ਼, ਆਈਐਫ਼ਬੀ, ਹੇਅਰ, ਐਮਆਈ ਵਰਗੇ ਵੱਡੇ ਬ੍ਰਾਂਡ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apart from Ludhiana Amozone is going to open a special center in these cities