ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Apple ਨੂੰ ਭਾਰਤ ਦੇ ਇਸ ਸ਼ਹਿਰ ਲਈ ਚਾਹੀਦੇ ਹਨ 5000 ਕਰਮਚਾਰੀ

Apple ਨੂੰ ਭਾਰਤ ਦੇ ਇਸ ਸ਼ਹਿਰ ਲਈ ਚਾਹੀਦੇ ਹਨ  5000 ਕਰਮਚਾਰੀ

ਐਪਲ ਨੇ  ਹੈਦਰਾਬਾਦ ਦੇ ਆਪਣੇ ਵਿਕਾਸ ਕੇਂਦਰ ਲਈ 3,500 ਕਰਮਚਾਰੀ ਨਿਯੁਕਤ ਕੀਤੇ ਹਨ। ਤੇਲੰਗਾਨਾ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਕਿਹਾ ਕਿ ਕੰਪਨੀ ਦਾ ਇਰਾਦਾ ਆਖਿਰਕਾਰ ਇਸ ਕੇਂਦਰ ਵਿੱਚ ਕਰਮਚਾਰੀਆਂ ਦੀ ਗਿਣਤੀ ਨੂੰ 5,000 ਤੱਕ ਵਧਾਉਣਾ ਹੈ।ਤੇਲੰਗਾਨਾ ਦੇ ਮੁੱਖ ਸਕੱਤਰ ਆਈ.ਟੀ. ਅਤੇ ਉਦਯੋਗ ਜੈਸ ਰੰਜਨ ਨੇ ਪੀਟੀਆਈ ਨੂੰ ਦੱਸਿਆ, "ਐਪਲ ਨੇ ਹੈਦਰਾਬਾਦ ਦੇ ਵਿਕਾਸ ਕੇਂਦਰ ਲਈ 3,500 ਲੋਕਾਂ ਦੀ ਨਿਯੁਕਤੀ ਕੀਤੀ ਹੈ। ਕੁੱਲ ਮਿਲਾ ਕੇ, ਕੰਪਨੀ 5,000 ਨਿਯੁਕਤੀਆਂ ਕਰੇਗੀ ਹਾਲਾਂਕਿ, ਇਸ ਲਈ ਕੋਈ ਸਮਾਂ-ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ।


ਕੈਲੀਫੋਰਨੀਆ ਦੀ ਟੈਕਨਾਲੋਜੀ ਕੰਪਨੀ ਨੇ ਪਿਛਲੇ ਸਾਲ ਮਈ ਵਿਚ ਵਿਕਾਸ ਕੇਂਦਰ ਖੋਲ੍ਹਿਆ ਸੀ। ਇਸ ਸੈਂਟਰ 'ਤੇ ਕੰਪਨੀ ਆਪਣੇ ਉਤਪਾਦਾਂ ਲਈ ਆਈਫ਼ੋਨ, ਆਈਪੈਡ, ਮੈਕਬੁੱਕ ਅਤੇ ਐਪਲ ਵਾਚ ਲਈ ਵਿਕਾਸ ਦਾ ਕੰਮ ਕਰੇਗੀ।ਕੰਪਨੀ ਨੇ ਉਸ ਸਮੇਂ ਕਿਹਾ ਸੀ ਕਿ ਇਸ ਸੈਂਟਰ ਵਿੱਚ ਨਿਵੇਸ਼ ਨਕਸ਼ੇ ਨੂੰ ਤੇਜ਼ੀ ਨਾਲ ਵਧਾਉਣ ਅਤੇ ਕਰੀਬ ਚਾਰ ਹਜ਼ਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਯੋਗ ਹੋਣਗੇ।  ਇਸੇ ਦੌਰਾਨ ਜੈਸ਼ ਰੰਜਨ ਨੇ ਇੱਥੇ ਅੱਜ ਭਾਰਤ ਦੇ ਪੈੈਕਟਾਰਾ ਟੈਕਨਾਲੋਜੀ ਦੇ ਪਹਿਲੇ ਦਫਤਰ ਦਾ ਉਦਘਾਟਨ ਕੀਤਾ। ਪੈਕਟਰਾ ਟੈਕਨੋਲੋਜੀ ਦੇ ਹੈਦਰਾਬਾਦ ਦਫਤਰ ਵਿਚ 150 ਲੋਕ ਪਹਿਲੇ ਪੜਾਅ ਵਿਚ ਬੈਠ ਸਕਣਗੇ। ਦੂਜੇ ਪੜਾਅ ਵਿੱਚ, ਇਸਦੀ ਸਮਰੱਥਾ 300 ਲੋਕਾਂ ਦੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Apple aims 5000 employees eventually for Hyderabad facility