ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ’ਚ ਫੈਲੇ ਕੋਰੋਨਾ ਵਾਇਰਸ ਕਾਰਨ ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ

ਚੀਨ ’ਚ ਫੈਲੇ ਕੋਰੋਨਾ ਵਾਇਰਸ ਕਾਰਨ ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ

ਚੀਨ ’ਚ ਕੋਰੋਨਾ ਵਾਇਰਸ ਦੀ ਪ੍ਰਕੋਪੀ ਕਾਰਨ ਏਸ਼ੀਆਈ ਬਾਜ਼ਾਰਾਂ ’ਚ ਗਿਰਾਵਟ ਵੇਖੀ ਗਈ। ਇਸ ਕਾਰਨ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਭਾਰਤੀ ਸ਼ੇਅਰ ਦੀ ਸ਼ੁਰੂਆਤ ਲਾਲ ਨਿਸ਼ਾਨ ’ਤੇ ਹੋਈ ਹੈ। ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿੱਚ ਬੌਂਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 103 ਅੰਕਾਂ ਦੀ ਗਿਰਾਵਟ ਨਾਲ 41,510.68 ਉੱਤੇ ਖੁੱਲ੍ਹਾ।

 

 

ਇਸੇ ਤਰ੍ਹਾਂ ਨੈਸ਼ਨਲ ਸਟਾੱਕ ਐਕਸਚੇਂਜ (NSE) ਦਾ ਨਿਫ਼ਟੀ 74 ਅੰਕ ਦੀ ਗਿਰਾਵਟ ਨਾਲ 12,174.55 ’ਤੇ ਖੁੱਲ੍ਹਿਆ। ਥੋੜ੍ਹੀ ਹੀ ਦੇਰ ’ਚ ਸਵੇਰੇ 9:24 ਵਜੇ ਤੱਕ ਸੈਂਸੈਕਸ ਵਿੱਚ 277 ਅੰਕਾਂ ਤੱਕ ਦੀ ਗਿਰਾਵਟ ਆ ਗਈ।

 

 

ਕੋਰੋਨਾ ਵਾਇਰਸ ਦੇ ਚੀਨ ਵਿੱਚ ਜਾਰੀ ਕਹਿਰ ਕਾਰਨ ਚੀਨੀ ਸ਼ੇਅਰ ਬਾਜ਼ਾਰ ਉੱਤੇ ਪੈਣ ਵਾਲੇ ਅਸਰ ਦੇ ਡਰ ਤੋਂ ਏਸ਼ੀਆ ਦੇ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ। ਜਾਪਾਨ ਦੇ ਨਿੱਕੇਈ ਐਵਰੇਜ N225 ਵਿੱਚ 2 ਫ਼ੀ ਸਦੀ ਦੀ ਗਿਰਾਵਟ ਆਈ ਹੈ ਤੇ ਇਹ ਪੰਜ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ਉੱਤੇ ਪੁੱਜ ਗਿਆ।

 

 

ਚਾਈਨਾ AMC CSI 300 ਇੰਡੈਕਸ ETF ’ਚ 2.2 ਫ਼ੀ ਸਦੀ ਦੀ ਗਿਰਾਵਟ ਆਈ ਹੈ। ਉਂਝ ਭਾਵੇਂ ਏਸ਼ੀਆ ਦੇ ਕਈ ਬਾਜ਼ਾਰ ਚੰਨ ਦੇ ਨਵੇਂ ਵਰ੍ਹੇ ਕਾਰਨ ਅੱਜ ਬੰਦ ਰਹੇ।

 

 

ਕਾਰੋਬਾਰ ਦੀ ਸ਼ੁਰੂਆਤ ’ਚ ਹੀ ਨਿਫ਼ਟੀ 12,200 ਦੇ ਪੱਧਰ ਤੋਂ ਹੇਠਾਂ ਚਲਾ ਗਿਆ। ਸਵੇਰੇ 10:05 ਵਜੇ ਤੱਕ ਨਿਫ਼ਟੀ ਵਿੱਚ 47 ਅੰਕਾਂ ਦੀ ਗਿਰਾਵਟ ਸੀ ਤੇ ਇਹ 12,201 ਉੱਤੇ ਕਾਰੋਬਾਰ ਕਰ ਰਿਹਾ ਸੀ। ਸਾਰੇ ਸੈਕਟਰ ਵਿੱਚ ਗਿਰਾਵਟ ਵੇਖੀ ਜਾ ਰਹੀ ਹੈ। ਗਿਰਾਵਟ ਜ਼ਿਆਦਾਤਰ ਧਾਤ, ਬੈਂਕ, ਊਰਜਾ, ਇਨਫ਼੍ਰਾ, ਫ਼ਾਰਮਾ ਤੇ ਆਈ ਸੈਕਟਰਾਂ ਵਿੱਚ ਵੇਖੀ ਜਾ ਰਹੀ ਹੈ। ਕਾਰੋਬਾਰ ਦੌਰਾਨ 314 ਸ਼ੇਅਰਾਂ ਵਿੱਚ ਤੇਜ਼ੀ ਤੇ 448 ਸ਼ੇਅਰਾਂ ਵਿੱਚ ਗਿਰਾਵਟ ਵੇਖੀ ਗਈ।

 

 

ਅੱਗੇ ਵਧਣ ਵਾਲੇ ਪ੍ਰਮੁੱਖ ਸ਼ੇਅਰਾਂ ਵਿੱਚ ICICI ਬੈਂਕ, TCS, ਡਾ. ਰੈਡੀ’ਜ਼ ਲੈਬ ਆਦਿ ਸ਼ਾਮਲ ਰਹੇ; ਜਦ ਕਿ ਨੁਕਸਾਨ ਵਾਲੇ ਸ਼ੇਅਰਾਂ ਵਿੱਚ JSW ਸਟੀਲ, ਬੈਂਕ ਆੱਫ਼ ਬੜੌਦਾ, HDFC ਬੈਂਕ ਅਤੇ ਯੈੱਸ ਬੈਂਕ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asian Markets down due to Corona Virus in China