ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਬੈਂਕ ਦੇ ATM ਤੋਂ ਪੈਸੇ ਕਢਵਾਉਣ ਵਾਲਿਆਂ ਨੂੰ ਸਰਕਾਰ ਨੇ ਦਿੱਤੀ ਰਾਹਤ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਨਾਗਰਿਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਕਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਕਿਸੇ ਹੋਰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਕਾਰਡ ਧਾਰਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਭਾਵੇਂ ਕੋਈ ਵੀ ਏਟੀਐਮ ਡੈਬਿਟ ਕਾਰਡ ਧਾਰਕ ਏਟੀਐਮ ਚੋਂ ਪੈਸੇ ਕਢਵਾਉਂਦੇ ਹਨ, ਉਨ੍ਹਾਂ ਨੂੰ ਕੋਈ ਚਾਰਜ ਨਹੀਂ ਦੇਣਾ ਪਏਗਾ

 

ਦੱਸ ਦੇਈਏ ਕਿ ਬੈਂਕ ਹਰ ਮਹੀਨੇ ਆਪਣੇ ਗਾਹਕਾਂ ਨੂੰ ਕੁਝ ਹੀ ਗਿਣਤੀ ਚ ਏਟੀਐਮ ਦੀ ਮੁਫਤ ਟ੍ਰਾਂਜੈਕਸ਼ਨ ਦੀ ਪੇਸ਼ਕਸ਼ ਕਰਦੇ ਹਨ, ਪਰ ਜਿਵੇਂ ਹੀ ਮੁਫਤ ਟ੍ਰਾਂਜੈਕਸ਼ਨ ਖਤਮ ਹੋ ਜਾਂਦੀ ਹੈ, ਬੈਂਕ ਅਗਲੇ ਟ੍ਰਾਂਜੈਕਸ਼ਨਾਂ ਲਈ ਪੈਸੇ ਕੱਟਣਾ ਸ਼ੁਰੂ ਕਰ ਦਿੰਦੇ ਹਨ ਜ਼ਿਆਦਾਤਰ ਬੈਂਕ 5 ਤੋਂ 8 ਮੁਫਤ ਏਟੀਐਮ ਟ੍ਰਾਂਜੈਕਸ਼ਨਾਂ ਦੀ ਪੇਸ਼ਕਸ਼ ਕਰਦੇ ਹਨ। ਇਸ ਤੋਂ ਬਾਅਦ ਬੈਂਕ ਚਾਰਜ ਵਸੂਲਦਾ ਹੈ

 

ਏਟੀਐਮ ਟ੍ਰਾਂਜੈਕਸ਼ਨ ਚਾਰਜ ਬਾਰੇ ਗੱਲ ਕਰੀਏ ਤਾਂ ਸਟੇਟ ਬੈਂਕ ਆਫ਼ ਇੰਡੀਆ ਬਚਤ ਖਾਤੇ 'ਤੇ 8 ਮੁਫਤ ਟ੍ਰਾਂਜੈਕਸ਼ਨ ਦਿੰਦਾ ਹੈ। ਜਿਸ ਵਿੱਚ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਲਈ ਤਿੰਨ ਟ੍ਰਾਂਜੈਕਸ਼ਨਾਂ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ, ਐਸਬੀਆਈ ਛੋਟੇ ਸ਼ਹਿਰਾਂ 10 ਟ੍ਰਾਂਜੈਕਸ਼ਨਾਂ ਦੀ ਪੇਸ਼ਕਸ਼ ਕਰਦਾ ਹੈ। ਇਸੇ ਤਰ੍ਹਾਂ ਬਾਕੀ ਬੈਂਕਾਂ ਨੇ ਵੀ ਆਪਣੇ-ਆਪਣੇ ਕਾਰਡ ਧਾਰਕਾਂ ਲਈ ਟ੍ਰਾਂਜੈਕਸ਼ਨਾਂ ਦੀ ਹੱਦ ਤੈਅ ਕੀਤੀ ਹੈ, ਜਿਸ 'ਤੇ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ATM cash withdrawal free Debit Card use on other bank ATM no transaction fee charge for three months announces Narendra Modi Govt FM Nirmala Sitharaman to fight Coronavirus