ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਜੀ ਦਾਨ ਕਰਨਗੇ 52,750 ਕਰੋੜ ਰੁਪਏ

ਪ੍ਰੇਮਜੀ ਦਾਨ ਕਰਨਗੇ 52,750 ਕਰੋੜ ਰੁਪਏ

ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਆਪਣੀ ਹਿੱਸੇਦਾਰੀ ਦਾ 34 ਫੀਸਦੀ ਚੈਰਿਟੀ ਦੇ ਕੰਮਾਂ ਵਾਸਤੇ ਦਾਨ ਕਰਨਗੇ। ਇਹ ਹਿੱਸੇਦਾਰੀ 7.5 ਅਰਬ ਡਾਲਰ ਭਾਵ ਕਰੀਬ 52,750 ਕਰੋੜ ਰੁਪਏ ਹੈ। ਅਜਿਹਾ ਕਰਕੇ ਉਹ ਭਾਰਤੀ ਇਤਿਹਾਸ ਵਿਚ ਦਾਨ ਕਰਨ ਵਾਲੇ ਖੁੱਲ੍ਹੇ ਦਿਲ ਵਾਲੇ ਵਿਅਕਤੀ ਬਣ ਜਾਣਗੇ।

 

ਵਿਪਰੋ ਦੇਸ਼ ਦੀ ਤੀਜੀ ਵੱਡੀ ਆਈਟੀ ਕੰਪਨੀ ਹੈ। ਅਜੀਮ ਪ੍ਰੇਮਜੀ ‘ਅਜੀਮ ਪ੍ਰੇਮਜੀ ਫਾਊਡੇਸ਼ਨ’ ਰਾਹੀਂ ਚੈਰਿਟੀ ਦੇ ਕੰਮ ਕਰਦੇ ਹਲ। ਇਸ ਵਿਚ ਉਹ ਹੁਣ ਤੱਕ 21 ਅਰਬ ਡਾਲਰ ਭਾਵ 1.45 ਲੱਖ ਕਰੋੜ ਰੁਪਏ ਦਾਨ ਦੇ ਚੁੱਕੇ ਹਨ। ਦਸੰਬਰ 2018 ਵਿਚ ਵਿਪਰੋ ਵਿਚ ਪ੍ਰਮੋਟਰ ਸਮੂਹ ਦੀ ਹਿੱਸੇਦਾਰੀ 74.3 ਫੀਸਦੀ ਸੀ।

 

ਅਜੀਮ ਪ੍ਰੇਮਜੀ ਫਾਊਡੇਸ਼ਨ ਤੋਂ 5 ਸਾਲ ਵਿਚ 150 ਐਨਜੀਓ ਨੂੰ ਫੰਡ ਮਿਲਿਆ ਹੈ। ਉਨ੍ਹਾਂ ਦੀ ਫਾਊਡੇਸ਼ਨ ਸਿੱਖਿਆ ਦੇ  ਖੇਤਰ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਦਾ ਟੀਚਾ ਪਬਲਿਕ ਸਕੂਲਾਂ ਦੇ ਸਿਸਟਮ ਨੂੰ ਬਹਿਤਰ ਬਣਾਉਣਾ ਹੈ। ਫਾਉਡੇਸ਼ਨ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੇ ਐਨਜੀਓ ਨੂੰ ਫੰਡ ਦਿੰਦੀ ਹੈ।

 

ਅਜੀਮ ਪ੍ਰੇਮਜੀ ਫਾਊਡੇਸ਼ਨ ਕਰਨਾਟਕ, ਉਤਰਾਖੰਡ, ਰਾਜਸਥਾਨ, ਛੱਤੀਸਗੜ੍ਹ, ਪੇਡੂਚੇਰੀ, ਤੇਲਗਾਨਾ, ਮੱਧ ਪ੍ਰਦੇਸ਼ ਅਤੇ ਉਤਰ ਪੂਰਵੀ ਸੂਬਿਆਂ ਵਿਚ ਸਰਗਰਮ ਹੈ।

 

ਉਨ੍ਹਾਂ ਦੀ ਫਾਉਡੇਸ਼ਨ ਬੇਂਗਲੁਰੂ ਵਿਚ ਅਜੀਮ ਪ੍ਰੇਮਜੀ ਯੂਨੀਵਰਸਿਟੀ ਵੀ ਚਲਾਉਂਦੀ ਹੈ। ਛੇਤੀ ਹੀ ਇਸ ਯੂਨੀਵਰਸਿਟੀ ਨੂੰ 5 ਹਜ਼ਾਰ ਵਿਦਿਆਰਥੀਆਂ ਅਤੇ 400 ਅਧਿਆਪਕਾਂ ਦੀ ਸਮਰਥਾ ਵਾਲਾ ਬਣਾਇਆ ਜਾਵੇਗਾ। ਇਸ ਤੋਂ ਬਾਅਦ ਉਤਰ ਭਾਰਤ ਵਿਚ ਵੀ ਇਕ ਯੂਨੀਵਰਸਿਟੀ ਖੋਲ੍ਹਣ ਦੀ ਯੋਜਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Azim Premji donated 52750 crore which is 34 percent share