ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਬਾ ਰਾਮਦੇਵ ਨੇ 6 ਮਹੀਨਿਆਂ ਤਕ ਖਰਾਬ ਨਾ ਹੋਣ ਵਾਲਾ ਦੁੱਧ ਕੀਤਾ ਪੇਸ਼

ਪਤੰਜਲੀ ਸਿਰਫ ਭਾਰਤ ਚ ਹੀ ਨਹੀਂ ਬਲਕਿ ਪੂਰੀ ਦੁਨੀਆ ਚ ਆਪਣੇ ਕੁਦਰਤੀ ਤੇ ਆਯੁਰਵੇਦਿਕ ਉਤਪਾਦਾਂ ਨੂੰ ਵੇਚਣ ਲਈ ਮਸ਼ਹੂਰ ਹੈ। ਜਿਸ ਕਾਰਨ ਲੱਖਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੌਰਦਿਆਂ ਬਾਬਾ ਰਾਮਦੇਵ ਨੇ ਅੱਜ ਸੋਮਵਾਰ ਨੂੰ ਪਤੰਜਲੀ ਦੇ ਨਵੇਂ ਦੁੱਧ ਉਤਪਾਦ ਨੂੰ ਲਾਂਚ ਕੀਤਾ ਹੈ। ਖਾਸ ਗੱਲ ਇਹ ਹੈ ਕਿ ਰਾਮਦੇਵ ਦੇ ਦਾਅਵੇ ਮੁਤਾਬਕ ਇਹ ਦੁੱਧ 6 ਮਹੀਨਿਆਂ ਤਕ ਖਰਾਬ ਨਹੀਂ ਹੋਵੇਗਾ।

 

ਸੋਮਵਾਰ ਨੂੰ ਪਤੰਜਲੀ ਯੋਗਪੀਠ ਦੀ ਪਿੰਡ ਦੌਲਤਪੁਰ ਸਥਿਤ ਗਊਸ਼ਾਲਾ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗ ਗੁਰੂ ਸਵਾਮੀ ਰਾਮਦੇਵ ਨੇ ਪਤੰਜਲੀ ਦਾ ਟੋਂਡ ਦੁੱਧ ਅਤੇ ਉਸ ਨਾਲ ਬਣੇ ਉਤਪਾਦ ਲਾਂਚ ਕਰਨ ਦਾ ਐਲਾਨ ਕੀਤਾ।

 

ਰਾਮਦੇਵ ਨੇ ਕਿਹਾ ਕਿ ਪਤੰਜਲੀ ਦਾ ਇਹ ਟੋਂਡ ਦੁੱਧ ਛੇਤੀ ਹੀ ਬਾਜ਼ਾਰ ਚ ਉਪਲੱਬਧ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਗਾਂ ਦਾ ਇਹ ਦੁੱਧ ਪੂਰੀ ਤਰ੍ਹਾਂ ਕੁਦਰਤੀ ਹੈ। ਇਹ ਦੁੱਧ ਹੋਰਨਾਂ ਬ੍ਰਾਂਡ ਤੋਂ 4 ਰੁਪਏ ਸਸਤਾ ਹੋਵੇਗਾ ਤੇ ਇਸ ਦੀ ਕੀਮਤ 40 ਰੁਪਏ ਪ੍ਰਤੀ ਲੀਟਰ ਹੋਵੇਗੀ। ਜਿਸ ਨਾਲ ਗਾਹਕਾਂ ਨੂੰ ਵੱਡਾ ਲਾਭ ਮਿਲੇਗਾ।

 

ਰਾਮਦੇਵ ਨੇ ਅੱਗੇ ਕਿਹਾ ਕਿ ਪਤੰਜਲੀ ਟੇਟ੍ਰਾ ਪੈਕ ਦੁੱਧ ਵੀ ਲਾਂਚ ਕੀਤਾ ਗਿਆ ਹੈ। ਇਹ ਦੁੱਧ ਪੈਕਿੰਗ ਦੇ 6 ਮਹੀਨਿਆਂ ਤਕ ਵੀ ਸੁਰੱਖਿਆ ਰਹੇਗਾ। ਇਸ ਦੇ ਨਾਲ ਹੀ ਪਤੰਜਲੀ ਨੇ ਦਹੀ ਅਤੇ ਮੱਖਣ ਵੀ ਲਾਂਚ ਕੀਤਾ ਹੈ। ਪਤੰਜਲੀ ਦਾ ਮੱਖਣ ਪੀਲਾ ਹੈ ਜਿਹੜਾ ਪੂਰੀ ਤਰ੍ਹਾਂ ਕੁਦਰਤੀ ਹੈ। ਮਦਰ ਡੇਅਰੀ ਅਤੇ ਅਮੂਲ ਵਾਂਗ ਪਤੰਜਲੀ ਆਈਸਕ੍ਰੀਮ ਨਹੀਂ ਬਣਾਵੇਗੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:baba-ramdev-brought-milk-that-will-not-be-spoiled-for-6-months