ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਾਜ ਚੇਤਕ ਸਕੂਟਰ ਨੇ ਇਸ ਅਵਤਾਰ 'ਚ ਕੀਤੀ ਵਾਪਸੀ, ਜਾਣੋ ਨਵੀਂ ਕੀਮਤ

ਦੋਪਹੀਆ ਵਾਹਨ ਅਤੇ ਤਿੰਨ ਪਹੀਆ ਵਾਹਨ ਬਣਾਉਣ ਵਾਲੀ ਕੰਪਨੀ ਬਜਾਜ ਨੇ ਆਪਣੇ ਪ੍ਰਸਿੱਧ ਸਕੂਟਰ ਬ੍ਰਾਂਡ ਚੇਤਕ ਨੂੰ ਇਲੈਕਟ੍ਰਿਕ ਸੰਸਕਰਣ ਵਿੱਚ ਪੇਸ਼ ਕੀਤਾ ਹੈ। ਬੈਟਰੀ ਨਾਲ ਚੱਲਣ ਵਾਲੇ ਚੇਤਕ ਦੀ ਵਿਕਰੀ ਜਨਵਰੀ ਵਿੱਚ ਪੁਣੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਫਿਰ ਇਸ ਨੂੰ ਬੈਂਗਲੁਰੂ ਅਤੇ ਹੋਰ ਬਾਜ਼ਾਰਾਂ ਵਿੱਚ ਭੇਜਿਆ ਜਾਵੇਗਾ।

 

ਇਹ ਸਕੂਟਰ ਕੰਪਨੀ ਦੇ ਚਾਕਨ ਪਲਾਂਟ ਵਿਖੇ ਤਿਆਰ ਕੀਤਾ ਜਾਵੇਗਾ ਅਤੇ ਕੰਪਨੀ ਦੇ ਪ੍ਰੋ-ਬਾਈਕਿੰਗ ਡੀਲਰਾਂ ਰਾਹੀਂ ਵੇਚਿਆ ਜਾਵੇਗਾ। ਕੰਪਨੀ ਨੇ ਅਗਲੇ ਸਾਲ ਤੋਂ ਇਸ ਨੂੰ ਯੂਰਪੀਅਨ ਬਾਜ਼ਾਰਾਂ ਵਿੱਚ ਲਿਜਾਣ ਦੀ ਵੀ ਯੋਜਨਾ ਬਣਾਈ ਹੈ।

 

ਭਾਰਤੀ ਬਾਜ਼ਾਰ ਵਿੱਚ 14 ਸਾਲ ਬਜਾਜ ਚੇਤਕ ਦੀ ਇਲੈਕਟ੍ਰਿਕ ਸੰਸਕਰਣ ਵਿੱਚ ਵਾਪਸੀ ਹੋਈ ਹੈ। ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਮਿਤਾਭ ਕਾਂਤ ਅਤੇ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਦੀ ਹਾਜ਼ਰੀ ਵਿੱਚ ਇਸ ਸਕੂਟਰ ਨੂੰ ਪ੍ਰਦਰਸ਼ਿਤ ਕੀਤਾ।

 

ਬਜਾਜ ਨੇ ਇਲੈਕਟ੍ਰਿਕ ਸੈਕਟਰ ਵਿੱਚ ਉਤਰਨ ਦੇ ਬਾਰੇ ਵਿੱਚ ਕਿਹਾ ਕਿ ਉਹ ਦੋਪਹੀਆ ਵਾਹਨ ਸ਼੍ਰੇਣੀ ਵਿਚ ਸਥਾਪਤ ਕੰਪਨੀਆਂ ਵਿਚੋਂ ਸਭ ਤੋਂ ਪਹਿਲਾਂ ਇਸ ਸ਼੍ਰੇਣੀ ਵਿੱਚ ਉਤਰਨਾ ਚਾਹੁੰਦੀ ਹੈ।

 

ਕੰਪਨੀ ਨੇ ਹਾਲੇ ਈ-ਸਕੂਟਰ ਦੀ ਕੀਮਤ ਦਾ ਜਾਣਕਾਰੀ ਨਹੀਂ ਦਿੱਤੀ ਹੈ ਪਰ ਕਿਹਾ ਹੈ ਕਿ ਇਹ 1.50 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਮੌਕੇ ਬੋਲਦਿਆਂ ਸ੍ਰੀ ਗਡਕਰੀ ਨੇ ਕਿਹਾ ਕਿ ਵਾਹਨ ਉਦਯੋਗ ਦਾ ਭਵਿੱਖ ਵਾਤਾਵਰਣ ਅਨੁਕੂਲ ਤਕਨਾਲੋਜੀਆਂ ਵਿੱਚ ਪਿਆ ਹੈ।

 

   
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajaj Chetak scooter relaunch in electric version know its price and details