ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ 'ਬਜਾਜ ਕਿਊਟ' ਕਾਰ ਇੱਕ ਲਿਟਰ ਪੈਟਰੋਲ `ਚ ਦੌੜੇਗੀ 35 ਕਿਲੋਮੀਟਰ

ਨਵੀਂ 'ਬਜਾਜ ਕਿਊਟ' ਕਾਰ ਇੱਕ ਲਿਟਰ ਪੈਟਰੋਲ `ਚ ਦੌੜੇਗੀ 35 ਕਿਲੋਮੀਟਰ

ਟਾਟਾ ਦੀ ਨੈਨੋ ਕਾਰ ਭਾਵੇਂ ਕਾਮਯਾਬ ਨਹੀਂ ਹੋ ਸਕੀ ਪਰ ਬਜਾਜ ਕੰਪਨੀ ਨੇ ਆਪਣੀ ਕਿਊਟ (Bajaj - Qute) ਨਾਂਅ ਦੀ ਕਾਰ ਹੁਣ ਬਜ਼ਾਰ `ਚ ਲਿਆਉਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਇਸ ਦੀ ਕੀਮਤ ਡੇਢ ਲੱਖ ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤੱਕ ਦੇ ਵਿਚਕਾਰ ਹੋ ਸਕਦੀ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 70 ਕਿਲੋਮੀਟਰ ਫ਼ੀ ਘੰਟਾ ਹੋਵੇਗੀ। 


ਇਸ ਕਾਰ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਇੱਕ ਲਿਟਰ ਪੈਟਰੋਲ `ਚ 35 ਕਿਲੋਮੀਟਰ ਤੱਕ ਦਾ ਸਫ਼ਰ ਤਹਿ ਕਰ ਸਕੇਗੀ। ਇੱਕ ਵਾਰੀ `ਚ ਇਸ ਵਿੱਚ ਡਰਾਇਵਰ ਸਮੇਤ ਚਾਰ ਜਣੇ ਬੈਠ ਸਕਣਗੇ। ਹਾਈਵੇਅ `ਤੇ ਇਸ ਦੀ ਰਫ਼ਤਾਰ 60 ਕਿਲੋਮੀਟਰ ਫ਼ੀ ਘੰਟਾ ਤੋਂ ਅਗਾਂਹ ਨਹੀਂ ਜਾ ਸਕੇਗੀ। ਸ਼ਹਿਰਾਂ `ਚ ਇਹ ਸਿਰਫ਼ 50 ਕਿਲੋਮੀਟਰ ਫ਼ੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ।


ਬਜਾਜ ਕਿਊਟ ਦਾ ਇੰਜਣ 216 ਸੀਸੀ, ਸਿੰਗਲ ਸਿਲੰਡਰ ਹੋਵੇਗਾ ਤੇ ਇਹ ਪਾਣੀ ਨਾਲ ਠੰਢਾ ਹੋਣ ਵਾਲਾ ਪੈਟਰੋਲ ਇੰਜਣ ਹੋਵੇਗਾ। ਇਸ ਦੀ ਵੱਧ ਤੋਂ ਵੱਧ ਤਾਕਤ 13 ਪੀਐੱਸ ਹੋਵੇਗੀ ਤੇ 18.9 ਐੱਨਐੱਮ ਦਾ ਪੀਕ ਟਾਰਕ ਪੈਦਾ ਕਰੇਗਾ। ਇਸ ਦਾ ਇੰਜਣ 5-ਸਪੀਡ ਗੀਅਰਬਾੱਕਸ ਨਾਲ ਲੈਸ ਹੋਵੇਗਾ। ਇਹ ਮੋਟਰਸਾਇਕਲ `ਚ ਦਿੱਤੇ ਗੀਅਰਬਾੱਕਸ ਵਰਗਾ ਹੀ ਹੋਵੇਗਾ।


ਇਸ ਕਾਰ ਦਾ ਵਜ਼ਨ 400 ਕਿਲੋਗ੍ਰਾਮ ਹੋਵੇਗਾ, ਇਸ ਦੀ ਲੰਬਾਈ 2752 ਮਿਲੀਮੀਟਰ, ਚੌੜਾਈ 1312 ਮਿਲੀਮੀਟਰ ਤੇ ਉਚਾਈ 1652 ਮਿਲੀਮੀਟਰ ਹੋਵੇਗੀ। ਇਸ ਦਾ ਵ੍ਹੀਲਬੇਸ 1925 ਮਿਲੀਮੀਟਰ ਹੋਵੇਗਾ।


ਬਜਾਜ ਕਿਊਟ ਪੈਟਰੋਲ ਦੇ ਨਾਲ-ਨਾਲ ਸੀਐੱਨਜੀ ਤੇ ਐੱਲਪੀਜੀ ਨਾਲ ਵੀ ਚਲਾਈ ਜਾ ਸਕੇਗੀ। ਪਰ ਇੱਕ ਵਾਰੀ `ਚ ਇਨ੍ਹਾਂ `ਚੋਂ ਸਿਰਫ਼ ਇੱਕੋ ਵਿਕਲਪ ਨੂੰ ਚੁਣਿਆ ਜਾ ਸਕੇਗਾ।


ਇਹ ਕਾਰ ਪਹਿਲੀ ਵਾਰ 2012 ਦੇ ਆਟੋ ਐਕਸਪੋ `ਚ ਪੇਸ਼ ਕੀਤੀ ਗਈ ਸੀ।   

ਨਵੀਂ 'ਬਜਾਜ ਕਿਊਟ' ਕਾਰ ਇੱਕ ਲਿਟਰ ਪੈਟਰੋਲ `ਚ ਦੌੜੇਗੀ 35 ਕਿਲੋਮੀਟਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajaj Qute Car will run 35 km in a litre petrol