ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਦਲ ਸਕਦੈ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ! ਜਾਣੋ ਕੀ ਹੋਵੇਗਾ ਨਵਾਂ ਟਾਇਮ 


ਜ਼ਿਆਦਾਤਰ ਲੋਕ ਬੈਂਕ ਨਾਲ ਜੁੜੇ ਕੰਮਾਂ ਲਈ ਬੈਂਕ ਖੋਲ੍ਹਣ ਦੀ ਉਡੀਕ ਕਰਦੇ ਹਨ। ਸਾਰੇ ਪਬਲਿਕ ਸੈਕਟਰ ਦੇ ਬੈਂਕ (ਪੀਐਸਯੂ) ਸਵੇਰੇ 10 ਵਜੇ ਖੁੱਲ੍ਹਦੇ ਹਨ ਅਤੇ ਲੋਕ 10 ਵਜੇ ਦਾ ਇੰਤਜ਼ਾਰ ਕਰਦੇ ਹਨ ਪਰ ਹੁਣ ਬੈਂਕਾਂ ਦੇ ਖੁੱਲ੍ਹਣ ਦਾ ਸਮਾਂ ਬਦਲ ਸਕਦਾ ਹੈ। ਇਸ ਨਾਲ ਗਾਹਕਾਂ ਦੀ ਪਰੇਸ਼ਾਨੀ ਘੱਟ ਹੋਵੇਗੀ। ਉਹ ਦਫ਼ਤਰ ਜਾਣ ਤੋਂ ਪਹਿਲਾਂ ਬੈਂਕ ਨਾਲ ਜੁੜੇ ਆਪਣੇ ਕੰਮ ਕਰ ਸਕਣਗੇ। ਇਹ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ। ਜੇ ਇਹ ਨਿਯਮ ਲਾਗੂ ਹੁੰਦੇ ਹਨ ਤਾਂ 

 

 

ਸਹੂਲਤ ਅਨੁਸਾਰ ਖੁੱਲਣ ਬੈਂਕ ਬ੍ਰਾਂਚਾਂ

 

ਜੂਨ ਮਹੀਨੇ ਵਿੱਚ ਬੈਂਕਿੰਗ ਵਿਭਾਗ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਹੂਲਤ ਅਨੁਸਾਰ ਬੈਂਕ ਸ਼ਾਖਾ ਖੋਲ੍ਹਣ ਉੱਤੇ ਜ਼ੋਰ ਦਿੱਤਾ ਗਿਆ। ਗਾਹਕ ਸਹੂਲਤ 'ਤੇ ਗਠਤ ਉਪ ਕਮੇਟੀ ਦੀ ਬੈਠਕ ਵਿੱਚ ਭਾਰਤੀ ਬੈਂਕਿੰਗ ਐਸੋਸੀਏਸ਼ਨ (ਆਈਬੀਏ) ਨੇ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਨੂੰ ਲੈ ਕੇ ਤਿੰਨ ਪ੍ਰਸਤਾਵ ਦਿੱਤੇ ਹਨ। ਪਹਿਲਾ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤਕ, ਦੂਜਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਅਤੇ ਤੀਜਾ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ। ਬੈਂਕ ਆਪਣੀ ਟਾਇਮੰਗ ਨੂੰ ਲੈ ਕੇ ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੇ ਨਾਲ ਮਿਲ ਕੇ ਫ਼ੈਸਲਾ ਲੈ ਸਕਦੇ ਹਨ।


 

ਸਵੇਰੇ 9 ਵਜੇ ਖੁੱਲ੍ਹਣਗੇ ਬੈਂਕ
 

ਕੇਂਦਰੀ ਵਿੱਤ ਮੰਤਰਾਲੇ ਦੀ ਬੈਂਕਿੰਗ ਡਵੀਜ਼ਨ ਨੇ ਸਾਰੇ ਸਰਕਾਰੀ ਅਤੇ ਖੇਤਰੀ ਪੇਂਡੂ ਬੈਂਕ ਖੋਲ੍ਹਣ ਦਾ ਪ੍ਰਸਤਾਵ ਸਵੇਰੇ 9 ਵਜੇ ਦਿੱਤਾ ਹੈ। ਟਾਈਮਜ਼ ਆਫ਼ ਇੰਡੀਆ ਦੀ ਇਕ ਖ਼ਬਰ ਅਨੁਸਾਰ ਦੇਸ਼ ਭਰ ਦੇ ਬੈਂਕਾਂ ਦੇ ਖੁੱਲ੍ਹਣ ਦੇ ਸਮੇਂ ਨੂੰ ਇਕੋ ਜਿਹਾ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ।

 

ਸਤੰਬਰ ਤੋਂ ਨਵੇਂ ਸਮੇਂ ਅਨੁਸਾਰ ਖੁੱਲ੍ਹਣਗੇ ਬੈਂਕ
 

ਇਹ ਮੰਨਿਆ ਜਾਂਦਾ ਹੈ ਕਿ ਬੈਂਕ ਖੋਲ੍ਹਣ ਦਾ ਸਮਾਂ ਸਤੰਬਰ ਤੋਂ ਲਾਗੂ ਹੋ ਸਕਦੇ ਹੈ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤੀ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bank across India will adopt uniform timing for opening bank branch