ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੇ ਦੋ ਸਾਲਾਂ ਬਾਅਦ ਵੀ ਬੈਂਕ ਕਰਮਚਾਰੀ ਪਰੇਸ਼ਾਨ

ਨੋਟਬੰਦੀ ਦੇ ਦੋ ਸਾਲਾਂ ਬਾਅਦ ਵੀ ਬੈਂਕ ਕਰਮਚਾਰੀ ਪਰੇਸ਼ਾਨ

 ਨੋਟਬੰਦੀ ਦੇ ਦੋ ਸਾਲ ਬਾਅਦ ਵੀ ਬੈਂਕ ਕਰਮੀਆਂ ਨੂੰ ਦੇਰ ਰਾਤ ਤੱਕ ਕੰਮ ਕਰਨ ਦੇ ਬਦਲੇ ਕੋਈ ਅਦਾਇਗੀ ਨਹੀਂ ਕੀਤੀ ਗਈ ਹੈ। ਕਰਮਚਾਰੀਆਂ ਨੂੰ ਪੈਸੇ ਘੱਟ ਪੈਣ ਉੱਤੇ ਆਪਣੀਆਂ ਜੇਬਾਂ ਵਿੱਚੋੋਂ ਕੁਜ ਰਕਮ ਭਰਨੀ ਪਈ ਤੇ ਉਹ ਅਜੇ ਵੀ ਬੇਬੱਸ ਹਨ। ਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਬੈਂਕ ਵਰਕਰਜ਼ (ਐਨਓਬੀਡਬਲਯੂ) ਨੇ ਇਸ ਸਮੱਸਿਆ ਦਾ ਜ਼ਿਕਰ ਕੀਤਾ ਹੈ।

 

ਬੈਂਕ ਕਰਮਚਾਰੀਆਂ ਦੇ ਇਸ ਸੰਗਠਨ ਦੇ ਮੀਤ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ, "ਨੋਟਬੰਦੀ ਦਾ ਦਰਦ ਹਰ ਕਿਸੇ ਨੇ ਝੱਲਿਆ ਹੈ.।" ਇਸ ਦਾ ਸਭ ਤੋਂ ਵੱਡਾ ਸ਼ਿਕਾਰ ਬੈਂਕ ਦੇ ਸਟਾਫ ਹੋਇਆ ਹੈ। ਰਾਤ ਨੂੰ ਦੇਰ ਤੱਕ ਉਹ ਬੈਂਕਾਂ ਵਿੱਚ ਕੰਮ ਕਰਦੇ ਸਨ ਉਨ੍ਹਾਂ ਨੂੰ ਕੋਈ ਛੁੱਟੀ ਨਹੀਂ ਮਿਲੀ ਤੇ ਉਹ ਪੈਸੇ ਘੱਟ ਪੈਣ ਉੱਤੇ ਉਨ੍ਹਾਂ ਨੇ ਆਪਣੀਆਂ ਜੇਬਾਂ ਵਿੱਚੋਂ ਪੈਸੇ ਭਰੇ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੇ ਵਾਧੂ ਕੰਮ ਦੇ ਬਦਲੇ ਭੁਗਤਾਨ ਨਹੀਂ ਕੀਤਾ ਗਿਆ।

 

ਰਾਣਾ ਨੇ ਕਿਹਾ, ਨਾ ਸਿਰਫ ਓਵਰਟਾਈਮ, ਕਰਮਚਾਰੀਆਂ ਦਾ ਤਨਖਾਹ ਇਕਰਾਰਨਾਮਾ 1 ਨਵੰਬਰ 2017 ਤੋਂ ਅਮਲ ਵਿਚ ਲਿਆਿਆ ਜਾਣਾ ਚਾਹੀਦਾ ਸੀ, ਹਾਲੇ ਤਕ ਇਹ ਨਹੀਂ ਹੋਇਆ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਨੇ ਇਸ ਲਈ ਕਈ ਮੀਟਿੰਗਾਂ ਕੀਤੀਆਂ, ਪਰ ਸਿਰਫ 6% ਵਿਕਾਸ ਦਰ ਪੇਸ਼ ਕੀਤੀ, ਜੋ ਬਹੁਤ ਘੱਟ ਅਤੇ ਸ਼ਰਮਨਾਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bank employees worried even after two years of Notebandi