ਜੁਲਾਈ ਮਹੀਨੇ ਵਿੱਚ ਕਈ ਨੈਸ਼ਨਲ ਛੁੱਟੀਆਂ ਹਨ ਜਿਨ੍ਹਾਂ ਵਿੱਚ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਬੰਦ ਰਹਿਣਗੇ। ਜੁਲਾਈ ਮਹੀਨੇ ਵਿੱਚ ਲਗਭਗ 8 ਦਿਨ ਬੈਂਕ ਬੰਦ ਰਹਿਣਗੇ। ਜੁਲਾਈ ਵਿੱਚ ਵੀ ਵੱਖ-ਵੱਖ ਸੂਬਿਆਂ ਵਿੱਚ ਕਈ ਦਿਨ ਬੈਂਕ ਬੰਦ ਰਹਿਣਗੇ। ਤੁਹਾਨੂੰ ਪਹਿਲਾਂ ਹੀ ਬੈਂਕ ਨਾਲ ਜੁੜੇ ਕੰਮ ਕਰਨ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਆਓ, ਜਾਣਦੇ ਹਨ ਕਿ ਜੁਲਾਈ ਮਹੀਨੇ ਕਿੰਨੇ ਦਿਨ ਅਤੇ ਕਦੋਂ ਬੈਂਕ ਬੰਦ ਰਹਿਣਗੇ।
ਕਿਸ ਸੂਬੇ ਵਿੱਚ ਕਦੋਂ-ਕਦੋਂ ਬੰਦ ਰਹਿਣਗੇ ਬੈਂਕ
ਜੁਲਾਈ ਉੜੀਸਾ ਵਿੱਚ ਬੈਂਕ ਬੰਦ ਰਹਿਣਗੇ। ਇਸ ਦਿਨ ਭਗਵਾਨ ਜਗਨਨਾਥ ਦੀ ਰੱਥ-ਯਾਤਰਾ ਸ਼ੁਰੂ ਹੋਵੇਗੀ।
5 ਜੁਲਾਈ ਸ਼ੁੱਕਰਵਾਰ ਨੂੰ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਦੇ ਜਨਮ ਦਿਨ ਮੌਕੇ ਜੰਮੂ-ਕਸ਼ਮੀਰ ਵਿੱਚ ਬੈਂਕ ਬੰਦ ਰਹਿਣਗੇ।
10 ਜੁਲਾਈ ਬੁੱਧਵਾਰ ਨੂੰ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ। ਅਗਰਤਲਾ ਦੇ ਮੰਦਰਾਂ ਵਿੱਚ 'ਖਾਰਚੀ' ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
13 ਜੁਲਾਈ ਸ਼ਨੀਵਾਰ ਨੂੰ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਇਹ ਮਹੀਨੇ ਦਾ ਦੂਜਾ ਸ਼ਨੀਵਾਰ ਹੈ।
17 ਜੁਲਾਈ ਬੁੱਧਵਾਰ ਨੂੰ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ। ਤਿਰੋਤ ਸਿੰਘ ਡੇਅ ਮੌਕੇ ਉੱਤੇ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ।
23 ਜੁਲਾਈ ਨੂੰ ਅਗਰਤਲਾ ਵਿੱਚ ਕੇਰ ਪੂਜਾ ਮੌਕੇ ਬੈਂਕਾਂ ਵਿੱਚ ਕੰਮ ਨਹੀਂ ਹੋਵੇਗਾ।
27 ਜੁਲਾਈ ਸ਼ਨੀਵਾਰ ਇਸ ਮਹੀਨੇ ਦਾ ਚੌਥਾ ਸ਼ਨੀਵਾਰ ਹੈ ਅਤੇ ਇਸ ਦਿਨ ਬੈਂਕ ਬੰਦ ਰਹਿੰਦੇ ਹਨ।