ਅਗਸਤ ਮਹੀਨੇ ਵਿੱਚ ਕਈ ਤਿਉਹਾਰ, ਵਰਤ ਅਤੇ ਨੈਸ਼ਨਲ ਛੁੱਟੀ ਹੋਣ ਕਾਰਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਬੰਦ ਰਹਿਣ ਵਾਲੇ ਹਨ। ਅਗਸਤ ਮਹੀਨੇ ਵਿੱਚ ਈਦ, ਰੱਖੜੀ, ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਵਰਗੇ ਤਿਉਹਾਰ ਹਨ ਜਦੋਂ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੁੰਦਾ। ਬੈਂਕ ਅਗਸਤ ਮਹੀਨੇ ਵਿੱਚ ਲਗਭਗ 8 ਦਿਨਾਂ ਲਈ ਬੰਦ ਰਹਿਣਗੇ।
ਅਗਸਤ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। ਤੁਹਾਨੂੰ ਪਹਿਲਾਂ ਹੀ ਬੈਂਕ ਨਾਲ ਸਬੰਧਤ ਕੰਮ ਕਰਨ ਦੀ ਯੋਜਨਾ ਬਣਾਉਣੀ ਹੋਵੇਗੀ। ਆਓ ਜਾਣਦੇ ਹਾਂ ਅਗਸਤ ਮਹੀਨੇ ਵਿੱਚ ਕਿੰਨੇ ਦਿਨ ਅਤੇ ਕਦੋਂ ਬੈਂਕ ਬੰਦ ਰਹਿਣਗੇ।
ਕਿਹੜੇ ਸੂਬਿਆਂ ਵਿੱਚ ਕਦੋ ਕਦੋਂ ਬੈਂਕ ਰਹਿਣਗੇ ਬੈਂਕ
- 3 ਅਗਸਤ ਨੂੰ ਸ਼ਨੀਵਾਰ ਨੂੰ ਹਰਿਆਲੀ ਤੀਜ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਬੈਂਕ ਬੰਦ ਰਹਿਣਗੇ।
- ਸੋਮਵਾਰ, 12 ਅਗਸਤ ਨੂੰ ਈਦ-ਉਲ-ਜੁਹਾ (ਬਕਰੀਦ) ਛੁੱਟੀ ਹੈ। ਯਾਨੀ ਇਸ ਦਿਨ ਬੈਂਕ ਬੰਦ ਰਹੇਗਾ।
- ਇਸ ਵਾਰ ਸੁਤੰਤਰਤਾ ਦਿਵਸ ਅਤੇ ਰੱਖੜੀ ਇਕੋ ਦਿਨ ਹਨ। ਯਾਨੀ ਕਿ 15 ਅਗਸਤ ਵੀਰਵਾਰ ਦ ਦਿਨ ਬੈਂਕ ਬੰਦ ਰਹਿਣਗੇ।
- 17 ਅਗਸਤ ਸ਼ਨੀਵਾਰ ਨੂੰ ਪਾਰਸੀ ਨਵਾਂ ਸਾਲ ਹੋਣ ਕਾਰਨ, ਸਿਰਫ ਮੁੰਬਈ ਸ਼ਹਿਰ ਵਿੱਚ ਬੈਂਕ ਬੰਦ ਰਹਿਣਗੇ।
- 20 ਅਗਸਤ ਨੂੰ ਸ੍ਰੀ ਸ੍ਰੀ ਮਾਧਵ ਦੇਵ ਤਿਥੀ ਕਾਰਨ ਅਸਾਮ ਵਿੱਚ ਬੈਂਕ ਬੰਦ ਰਹੇਗਾ।
- 23 ਅਗਸਤ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਦੇ ਕਾਰਨ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।
- 28 ਅਗਸਤ ਬੁੱਧਵਾਰ ਨੂੰ ਅਯਾਂਕਲੀ ਜੈਅੰਤੀ ਕਾਰਨ ਕੇਰਲਾ ਵਿੱਚ ਬੈਂਕ ਬੰਦ ਰਹਿਣਗੇ।
- 31 ਅਗਸਤ ਸ਼ਨੀਵਾਰ ਨੂੰ ਪ੍ਰਕਾਸ਼ ਪੁਰਬ ਪੰਜਾਬ ਅਤੇ ਹਰਿਆਣਾ ਵਿੱਚ ਬੈਂਕ ਬੰਦ ਰਹਿਣਗੇ।
ਅਗਸਤ ਵਿੱਚ ਕੁੱਲ 5 ਸ਼ਨੀਵਾਰ ਅਤੇ 4 ਐਤਵਾਰ ਹਨ। ਬੈਂਕ ਐਤਵਾਰ ਨੂੰ ਬੰਦ ਰਹਿੰਦੇ ਹਨ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿੰਦੇ ਹਨ। 10 ਅਤੇ 24 ਅਗਸਤ ਨੂੰ ਦੂਜਾ ਅਤੇ ਚੌਥਾ ਸ਼ਨੀਵਾਰ ਪੈ ਰਿਹਾ ਹੈ। ਯਾਨੀ ਇਹ ਦੋਵੇਂ ਦਿਨ ਬੈਂਕ ਬੰਦ ਰਹਿਣਗੇ।