ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਆਫ ਚਾਈਨਾ ਭਾਰਤ `ਚ ਖੋਲ੍ਹੇਗਾ ਬ੍ਰਾਂਚ

ਬੈਂਕ ਆਫ ਚਾਈਨਾ

ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ `ਚ ਬੈਂਕ ਆਫ ਚਾਈਨਾ ਨੂੰ ਆਪਣੀ ਪਹਿਲੀ ਬ੍ਰਾਂਚ ਖੋਲ੍ਹਣ ਦੇ ਲਈ ਸਿਧਾਂਤਿਕ ਤੌਰ `ਤੇ ਮਨਜ਼ੂਰੀ ਦੇ ਦਿੱਤੀ ਗਈ ਹੈ। ਵਿੱਤ ਰਾਜ ਮੰਤਰੀ ਸਿ਼ਵ ਪ੍ਰਤਾਪ ਸ਼ੁਕਲ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਇਕ ਪ੍ਰਸ਼ਨ ਦੇ ਲਿਖਤੀ ਉਤਰ `ਚ ਦੱਸਿਆ ਕਿ ਭਾਰਤੀ ਰਿਜਰਵ ਬੈਂਕ ਨੇ ਸੂਚਿਤ ਕੀਤਾ ਹੈ ਕਿ ਉਸਨੇ ਬੈਂਕ ਆਫ ਚਾਈਨਾ ਨੂੰ ਭਾਰਤ `ਚ ਆਪਣੀ ਪਹਿਲੀ ਬ੍ਰਾਂਚ ਖੋਲ੍ਹਣ ਲਈ ਸਿਧਾਂਤਕ ਤੌਰ `ਤੇ ਮਨਜ਼ੂਰੀ ਦੇ ਦਿੱਤੀ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਆਰਬੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਸਬੰਧ `ਚ ਹੁਣ ਤੱਕ ਕਿਸੇ ਸਮਝੌਤੇ `ਤੇ ਦਸਤਖਤ ਨਹੀਂ ਕੀਤੇ ਗਏ ਹਨ। ਜਿ਼ਕਰਯੋਗ ਹੈ ਕਿ ਬੈਂਕ ਆਫ ਚਾਈਨਾ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਬੈਂਕਾਂ ਦੀ ਸੂਚੀ `ਚ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bank of china will open its first branch in india rbi accepted