ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

21 ਦਸੰਬਰ ਤੋਂ 5 ਦਿਨ ਬੈਂਕ ਬੰਦ ਰਹਿਣਗੇ

21 ਦਸੰਬਰ ਤੋਂ 5 ਦਿਨ ਬੈਂਕ ਬੰਦ ਰਹਿਣਗੇ

ਜੇਕਰ ਬੈਂਕ `ਚ ਕੁਝ ਜ਼ਰੂਰੀ ਕੰਮ ਹਨ ਤਾਂ ਉਨ੍ਹਾਂ ਨੂੰ 20 ਦਸੰਬਰ ਤੱਕ ਨਿਪਟਾ ਲਓ, ਕਿਉਂਕਿ 21 ਤੋਂ 26 ਦਸੰਬਰ `ਚ 5 ਦਿਨ ਤੱਕ ਬੈਂਕਾਂ `ਚ ਲੋਕਾਂ ਦਾ ਕੰਮ ਨਹੀਂ ਹੋਵੇਗਾ। ਇਹ ਲੋਕਾਂ ਦੇ ਕੰਮ ਦਾ ਮਤਲਬ ਚਾਲਾਨ, ਬੈਂਕ, ਡਰਾਫਟ ਜਾਂ ਚੈਕ ਨਾਲ ਪੇਮੈਂਟ ਲੈਣਾ ਹੈ। ਇਹ ਸਾਰੇ ਕੰਮ ਪੰਜ ਦਿਨ ਤੱਕ ਨਹੀਂ ਹੋਣਗੇ।


ਦਰਅਸਲ ਬੈਂਕ ਕਰਮਚਾਰੀਆਂ ਦੇ ਸੰਗਠਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ `ਚ 21 ਦਸੰਬਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ। 22 ਦਸੰਬਰ ਨੂੰ ਮਹੀਨੇ ਦਾ  ਚੌਥਾਂ ਸ਼ਨੀਵਾਰ ਹੈ  ਅਤੇ 23 ਨੂੰ ਐਤਵਾਰ। ਅਜਿਹੇ `ਚ ਲਗਾਤਾਰ ਤਿੰਨ ਦਿਨ ਤੱਕ ਲੋਕਾਂ ਦੇ ਕੰਮ ਨਹੀਂ ਹੋ ਸਕਣਗੇ। ਇਸਦੇ ਬਾਅਦ 24 ਦਸੰਬਰ ਨੂੰ ਵੀ ਸਾਰੀਆਂ ਬ੍ਰਾਚਾਂ ਆਮ ਦੀ ਤਰ੍ਹਾਂ ਖੁੱਲ੍ਹਣਗੀਆਂ, ਪ੍ਰੰਤੂ 25 ਦਸੰਬਰ ਨੂੰ ਕ੍ਰਿਸਮਿਸ ਡੇਅ ਅਤੇ 26 ਨੂੰ ਯੂਨਾਈਟਿਡ ਫੋਰਮ ਦੀ ਇਕ ਹੋਰ ਹੜਤਾਲ ਹੈ। ਅਜਿਹੇ `ਚ 21 ਤੋਂ 26 ਦਸੰਬਰ `ਚ 5 ਦਿਨ ਤੱਕ ਬੈਂਕ ਬੰਦ ਰਹਿਣਗੇ। ਬੈਂਕਾਂ ਦੇ ਕਈ ਦਿਨ ਬੰਦ ਰਹਿਣ `ਚ ਕੁਝ ਥਾਵਾਂ `ਤੇ ਕੈਸ਼ ਦੀ ਮੁਸ਼ਕਲ ਵੀ ਹੋ ਸਕਦੀ ਹੈ। ਇਸ ਲਈ ਆਪਣੇ ਜ਼ਰੂਰੀ ਕੰਮ 20 ਦਸੰਬਰ ਤੋਂ ਪਹਿਲਾਂ ਨਿਬੇੜ ਲਓ।

 

26 ਦਸੰਬਰ ਨੂੰ ਇਸ ਲਈ ਹੋ ਰਹੀ ਹੜਤਾਲ :


ਲਾਈਵ ਮਿੰਟ ਅਨੁਸਾਰ ਇੰਡੀਅਨ ਬੈਂਕ ਐਸੋਸੀਏਸ਼ਨ (ਆਈਬੀਏ) ਨੇ ਬੈਂਕ ਕਰਮਚਾਰੀਆਂ ਦੇ ਵੇਤਨ `ਚ 8 ਫੀਸਦੀ ਦੇ ਵਾਧੇ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਬੈਂਕ ਕਰਮਚਾਰੀਆਂ ਨੇ ਠੁਕਰਾ ਦਿੱਤਾ। ਹੁਣ ਇਸਦੇ ਖਿਲਾਫ 26 ਦਸੰਬਰ ਨੂੰ ਬੈਂਕ ਕਰਮਚਾਰੀ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਬੈਂਕ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦੀ ਤਨਖਾਹ ਸਕੇਲ ੜਜ਼ਜ਼ ਤੱਕ ਦੇ ਪੱਧਰ `ਤੇ ਕੀਤਾ ਜਾਵੇ। ਹੜਤਾਲ ਦਾ ਇਕ ਵੱਡਾ ਕਾਰਨ ਬੈਂਕ ਆਫ ਬੜੌਦਾ, ਦੇਨਾ ਬੈਂਕ ਅਤੇ ਵਿਜੈ ਬੈਂਕ ਦੇ ਰਲੇਵੇਂ ਨੂੰ ਲੈ ਕੇ ਹੋਏ ਫੈਸਲੇ ਦਾ ਵਿਰੋਧ ਵੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bank will be closed 5 days during 21st december to 26th december 2018 due to strikes and holidays