ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਬੈਕਿੰਗ ਪ੍ਰਣਾਲੀ ਕੀਤੀ ਤਾਰ–ਤਾਰ : ਕਾਂਗਰਸ

ਮੋਦੀ ਸਰਕਾਰ ਨੇ ਬੈਕਿੰਗ ਪ੍ਰਣਾਲੀ ਕੀਤੀ ਤਾਰ–ਤਾਰ : ਕਾਂਗਰਸ

ਕਾਂਗਰਸ ਨੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੋਸ਼ ਲਗਾਇਆ ਕਿ ਉਸਦੇ ਪੰਜ ਸਾਲ ਦੇ ਕਾਰਜਕਾਲ ਵਿਚ ਬੈਕਿੰਗ ਪ੍ਰਣਾਲੀ ਤਾਰ–ਤਾਰ ਹੋ ਗਈ ਅਤੇ ਜਾਣ ਬੁਝਕੇ ਕਰਜ਼ ਨਾ ਵਾਪਸ ਕਰਨ ਵਾਲੇ ਕਰਜਦਾਰਾਂ ਦੀ ਗਿਣਤੀ ਦੁਗਣੀ ਹੋ ਗਈ। ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇਕ ਟਵੀਟ ਵਿਚ ਕਿਹਾ ਕਿ ‘ਸੂਟ ਬੂਟ ਅਤੇ ਲੂਟ ਦੀ ਸਰਕਾਰ! ਵਿਲਫੁਲ ਡਿਫਾਲਟਰਜ (ਜਾਣਬੁੱਝਕੇ ਕਰਜ ਨਾ ਮੋੜਣ ਵਾਲੇ ਕਰਜਦਾਰਾਂ) ਦੀ ਗਿਣਤੀ ਹੋਈ ਪੰਜ ਸਾਲਾਂ ਵਿਚ ਦੁਗਣੀ!’’

 

ਉਨ੍ਹਾਂ ਕਿਹਾ ਕਿ, ‘5,090 ਕਰਜ਼ਦਾਰ ਵਧਕੇ 11,000 ਕਰਜਦਾਰ ਹੋ ਗਏ। ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਕਰਜ਼ ਵਿਚ 308 ਫੀ ਸਦੀ ਦਾ ਉਛਾਲ ਆਇਆ। ਉਨ੍ਹਾਂ ਆਪਣੇ ਟਵੀਟ ਵਿਚ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀ ਵਿਦਾਈ ਦੇ ਸਮੇਂ ਇਹ ਰਕਮ ਵਧਕੇ 1,21,700 ਕਰੋੜ ਰੁਪਏ ਹੋ ਗਈ।

ਵਿਰੋਧੀ ਪਾਰਟੀ ਕਾਂਗਰਸ ਨੇ 28 ਅਪ੍ਰੈਲ ਨੂੰ ਮੰਗ ਕੀਤੀ ਸੀ ਕਿ ਭਾਜਪਾ ਨੀਤ ਕੇਂਦਰ ਸਰਕਾਰ ਰਿਜਰਵ ਬੈਂਕ ਨੂੰ ਉਨ੍ਹਾਂ ਕਰਜ਼ਦਾਰਾਂ ਦੀ ਸੂਚੀ ਵਿਚ ਖੁਲਾਸਾ ਕਰਨ ਦਾ ਨਿਰਦੇਸ਼ ਦੇਵੇ ਜਿਨ੍ਹਾਂ ਜਾਣਬੁਥਕੇ ਕਰਜ਼ ਨਹੀਂ ਵਾਪਸ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Banking system in tatters as wilful defaulters doubled in last five years Says Congress Randeep Singh Surjewala