ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ ਦੀ ਥਾਂ ਹੀਰਾ ਖਰੀਦਣ ਦਾ ਚੰਗਾ ਸਮਾਂ

ਸੋਨੇ ਦੀ ਥਾਂ ਹੀਰਾ ਖਰੀਦਣ ਦਾ ਚੰਗਾ ਸਮਾਂ

ਚੀਨ ਵਰਗੇ ਵੱਡੇ ਦੇਸ਼ਾਂ ਦੀ ਅਰਥ ਵਿਵਸਥਾ ਵਿਚ ਆਰਥਿਕ ਮੰਦੀ ਦੀ ਮਾਰ ਨਾਲ ਜਿੱਥੇ ਸੋਨਾ ਲਗਾਤਾਰ ਉਛਾਲ ਮਾਰ ਰਿਹਾ ਹੈ, ਉਥੇ ਹੀਰਾ ਆਪਣੀ ਚਮਕ ਗੁਆਉਂਦਾ ਜਾ ਰਿਹਾ ਹੈ। ਰੈਪਾਪੋਰਟ ਰਿਸਰਚ ਰਿਪੋਰਟ ਵਿਚ ਬੁੱਧਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ। ਹੀਰੇ ਦੀਆਂ ਕੀਮਤਾਂ ਵਿਚ ਕਮੀ ਆਈ ਹੈ।

 

ਹੀਰੇ ਦੀ ਕੀਮਤ ਕਰੀਬ ਇਕ ਸਾਲ ਤੋਂ ਲਗਾਤਾਰ ਡਿੱਗਦੀ ਜਾ ਰਹੀ ਹੈ ਅਤੇ ਰੈਪਨੇਟ ਡਾਈਮੰਡ (ਆਰਏਪੀਆਈ) ਇੰਡੇਕਸ ਉਤੇ ਇਸ ਮਹੀਨੇ ਵੀ ਇਕ ਕੈਰੇਟ ਦੀ ਕੀਮਤ 0.4 ਫੀਸਦੀ ਹੇਠਾਂ ਆ ਗਈ ਹੈ। ਆਰਏਪੀ 0.30 ਕੈਰੇਟ ਹੀਰੇ ਦੀ ਕੀਮਤ ਜਨਵਰੀ ਤੋਂ ਇਕ ਸੰਤਬਰ ਵਿਚ 15 ਫੀਸਦੀ ਅਤੇ ਇਕ ਸੰਤਬਰ 2018 ਤੋਂ ਇਕ ਸਤਬੰਰ 2019 ਵਿਚ 21.8 ਫੀਸਦੀ ਹੇਠਾਂ ਆ ਗਈ ਹੈ।

 

ਆਰਏਪੀ ਆਈ 0.50 ਰੈਕੇਟ ਹੀਰੇ ਦੀ ਕੀਮਤ ਜਨਵਰੀ ਤੋਂ ਇਕ ਸਤੰਬਰ ਵਿਚ 7.6 ਫੀਸਦੀ ਅਤੇ ਇਕ ਸਤੰਬਰ 2018 ਤੋਂ ਇਕ ਸਤੰਬਰ 2019 ਵਿਚ 10.3 ਫੀਸਦੀ ਹੇਠਾਂ ਆ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਚੀਨ ਵਿਚ ਵਪਾਰ ਯੁੱਧ ਨਾਲ ਚੀਨ ਵਿਚ ਮੰਦੀ ਅਤੇ ਹੀਰੇ ਦੀ ਘੱਟ ਮੰਗ ਨਾਲ ਸੰਕਟ ਪੈਦਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Best time to buy diamond price is down