ਇਨਕਮ ਟੈਕਸ ਵਿਭਾਗ ਨੇ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਨਿੱਜੀ ਈ-ਫਾਈਲਿੰਗ ਖਾਤੇ ਵਿੱਚ ਸੰਨ੍ਹ ਲਾਉਣ ਦੀ ਸੰਭਾਵਨਾ ਬਾਰੇ ਚੌਕਸ ਰਹਿਣ ਅਤੇ ਕੁਝ ਗੜਬੜੀਆਂ ਦੀ ਗੱਲ ਸਾਹਮਣੇ ਆਉਣ ਉੱਤੇ ਉਸ ਬਾਰੇ ਸੂਚਨਾ ਸਾਈਬਰ ਸੁਰੱਖਿਆ ਯੂਨਿਟ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ।
ਵਿਭਾਗ ਨੇ ਇਕ ਸਲਾਹ ਵਿੱਚ ਕਿਹਾ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਈ-ਫਾਈਲਿੰਗ ਖਾਤੇ ਵਿੱਚ ਛੇੜਛਾੜ ਕੀਤੀ ਗਈ ਹੈ, ਤੁਸੀਂ ਸਾਈਬਰ ਅਪਰਾਧ ਦਾ ਸ਼ਿਕਾਰ ਹੋ ਸਕਦੇ ਹੋ। ਇਸ ਤਰ੍ਹਾਂ ਦੀ ਸਥਿਤੀ ਜੇਕਰ ਆਉਂਦੀ ਹੈ ਤਾਂ ਕਿਰਪਾ ਕਰਕੇ ਸਬੰਧਤ ਪੁਲਿਸ ਸਾਈਬਰ ਸੈੱਲ ਦੇ ਅਧਿਕਾਰੀਆਂ ਨੂੰ ਸੂਚਿਤ ਕਰੋ।
ਕਿਸੇ ਵਿਅਕਤੀ ਜਾਂ ਇਕਾਈ ਦਾ ਈ-ਫਾਈਲਿੰਗ ਖਾਤੇ ਉੱਤੇ ਵਿਭਾਗ ਦੇ ਵੈੱਬ ਪੋਰਟਲ (https://www.incometaxindiaefiling.gov.in.) ਰਾਹੀਂ ਪਹੁੰਚਿਆ ਕੀਤਾ ਜਾ ਸਕਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਨਲਾਈਨ ਪ੍ਰਣਾਲੀ 'ਤੇ ਵੱਧ ਰਹੇ ਹਮਲਿਆਂ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਵਿਅਕਤੀ ਅਪਰਾਧਿਕ ਸ਼ਿਕਾਇਤ/ਐਫਆਈਆਰ ਆਨਨਲਾਈਨ (https://cybercrime.gov.in) ਵੀ ਦਰਜ ਕਰ ਸਕਦਾ ਹੈ।
ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਆਪਣੀ ਤਰਫੋਂ ਸਾਈਬਰ ਕ੍ਰਾਈਮ ਨਾਲ ਸਬੰਧਤ ਜਾਣਕਾਰੀ ਸਾਂਝੇ ਕਰੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਆਮ ਸਾਵਧਾਨੀ ਦੇ ਤੌਰ ਉੱਤੇ, ਕਿਰਪਾ ਕਰਕੇ ਆਪਣੇ ਲੌਗਇਨ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਨੂੰ ਸਾਂਝਾ ਨਾ ਕਰੋ। ਈ-ਫਾਈਲਿੰਗ ਖਾਤਾ ਟੈਕਸਦਾਤਾ ਵੱਲੋਂ ਆਮਦਨੀ ਟੈਕਸ ਰਿਟਰਨ ਭਰਨ ਅਤੇ ਟੈਕਸ ਨਾਲ ਜੁੜੇ ਹੋਰ ਕੰਮਾਂ ਲਈ ਵਰਤਿਆ ਜਾਂਦਾ ਹੈ।
...............