ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਬਦਲਾਵ, 45000 ਤੋਂ ਪਾਰ ਹੋਇਆ ਸੋਨਾ

ਸੋਨਾ ਜੂਨ ਤੱਕ ਹੋ ਸਕਦੈ 50 ਹਜ਼ਾਰੀ

Gold-Silver Price Today 7 April 2020: ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਤਾਲਾਬੰਦੀ ਕਾਰਨ ਦਿੱਲੀ ਸਰਾਫਾ ਬਾਜ਼ਾਰ ਭਾਵੇਂ ਹੀ ਬੰਦ ਹੈ, ਪਰ ਮੰਗਲਵਾਰ ਨੂੰ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ 10 ਗ੍ਰਾਮ ਸੋਨਾ 1185 ਰੁਪਏ ਚੜ੍ਹ ਕੇ 45121 ਰੁਪਏ ਉੱਤੇ ਪਹੁੰਚ ਗਿਆ ਜਦਕਿ ਚਾਂਦੀ ਵਿੱਚ ਵੀ 1890 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਹੋਇਆ ਹੈ। ਅੱਜ, ਇੰਡੀਅਨ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ (ibjarates.com) ਦੇ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਸ ਪ੍ਰਕਾਰ ਹਨ।


ਧਾਤੂ              ਸ਼ੁੱਧਤਾ     7 ਅਪ੍ਰੈਲ ਦਾ ਰੇਟ     3 ਅਪ੍ਰੈਲ ਦੀ ਰੇਟ    ਰੇਟ ਵਿੱਚ ਬਦਲਾਅ
                                 ਰੁਪਏ/10 ਗ੍ਰਾਮ         ਰੁਪਏ/10 ਗ੍ਰਾਮ      ਰੁਪਏ/10 ਗ੍ਰਾਮ

 

Gold             999         45121                43936             1185
Gold             995         44940                43760             1180
Gold             916         41331                40245             1086
Gold             750          33841                32952             889
Gold             585          26396                25703             693
Silver            999          42200               40310            1890

 

ਤੁਹਾਨੂੰ ਦੱਸ ਦੇਈਏ ਕਿ 25 ਮਾਰਚ ਤੋਂ ਦੇਸ਼ ਭਰ ਵਿੱਚ 21 ਦਿਨਾਂ ਦਾ ਪੂਰਾ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਤਾਲਾਬੰਦੀ ਕਾਰਨ, ਭਾਰਤ ਵਿੱਚ ਜ਼ਰੂਰੀ ਉਦਯੋਗਾਂ ਅਤੇ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਬੰਦ ਹੋ ਗਈਆਂ ਹਨ। ਤਾਲਾਬੰਦੀ ਕਾਰਨ ਦੇਸ਼ ਵਿੱਚ ਸੋਨੇ ਦਾ ਹਾਜ਼ਰ ਬਾਜ਼ਾਰ ਸੋਮਵਾਰ ਨੂੰ ਵੀ ਬੰਦ ਰਿਹਾ।

 

 

 

ਰਿਕਾਰਡ 45,724 ਰੁਪਏ 'ਤੇ ਪਹੁੰਚ ਸੋਨੇ ਦਾ ਵਾਅਦਾ ਭਾਅ


ਉਥੇ, ਭਵਿੱਖ ਦੇ ਬਾਜ਼ਾਰ ਵਿੱਚ ਸੋਨਾ 2,000 ਰੁਪਏ ਪ੍ਰਤੀ 10 ਗ੍ਰਾਮ ਚੜ੍ਹ ਕੇ ਰਿਕਾਰਡ 45,724 ਰੁਪਏ 'ਤੇ ਪਹੁੰਚ ਗਿਆ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। MCX ਐਮਸੀਐਕਸ 'ਤੇ ਸ਼ੁਰੂਆਤੀ ਕਾਰੋਬਾਰ ਵਿੱਚ ਜੂਨ ਦਾ ਵਾਅਦਾ 3.5% ਵੱਧ ਕੇ 45,269 ਡਾਲਰ 'ਤੇ ਪਹੁੰਚ ਗਿਆ। ਉਥੇ, Silver futures ਵੀ 5% ਚੜ੍ਹ ਕੇ 43,345 ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਸੀ।  

 

ਮਲਟੀ ਕਮੋਡਿਟੀ ਐਕਸਚੇਂਜ ਯਾਨੀ ਐਮਸੀਐਕਸ 'ਤੇ ਸੋਨਾ ਜੂਨ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਪਿਛਲੇ ਸੈਸ਼ਨ ਤੋਂ ਸਵੇਰੇ 10.18 ਵਜੇ, 1,1515 ਰੁਪਏ ਜਾਂ 3.47 ਫ਼ੀਸਦੀ ਦੀ ਤੇਜ਼ੀ ਨਾਲ 45,237 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਸੋਨੇ ਦੀ ਕੀਮਤ ਜੂਨ ਦੇ ਸਮਝੌਤੇ ਵਿੱਚ ਸਵੇਰੇ 9 ਵਜੇ 4,400 ਰੁਪਏ 'ਤੇ ਖੁੱਲ੍ਹਿਆ ਅਤੇ 45,724 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ।

...............
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big change in gold silver prices gold rate crossed 45000 per 10 gm silver jumped by Rs 1890 today 7 april 2020