ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਸਬੀਆਈ ਨੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ ਘਟਾਈ, ਹੋਮ ਅਤੇ ਵਾਹਨ ਲੋਨ ਹੋਏ ਸਸਤੇ

ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਇਕ ਦਿਨ ਬਾਅਦ, ਭਾਰਤ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਆਪਣੀਆਂ ਕਰਜ਼ ਦੀਆਂ ਦਰਾਂ ਘਟਾ ਦਿੱਤੀਆਂ ਹਨ, ਜਿਸ ਨਾਲ ਘਰੇਲੂ ਅਤੇ ਆਟੋ ਲੋਨ ਸਸਤੇ ਹੋ ਗਏ ਹਨ। 

 

ਐਸਬੀਆਈ ਨੇ ਆਪਣੀ ਫਿਕਸਡ ਡਿਪਾਜ਼ਿਟ ਜਾਂ ਐਫਡੀ ਦੀਆਂ ਦਰਾਂ ਵਿੱਚ ਵੀ ਕਟੌਤੀ ਕੀਤੀ ਹੈ। ਪਰ ਨਾਲ ਹੀ ਐਫਡੀ 'ਤੇ ਵਿਆਜ ਵਿੱਚ ਵੀ ਕਮੀ ਕੀਤੀ ਹੈ। ਨਵੀਂਆਂ ਦਰਾਂ 10 ਫਰਵਰੀ 2020 ਤੋਂ ਲਾਗੂ ਹਨ। ਐਸਬੀਆਈ ਨੇ ਵਿੱਤ ਸਾਲ 2019-20 ਲਈ ਲਗਾਤਾਰ ਨੌਵੀਂ ਵਾਰ ਮਾਰਜ਼ੀਨਲ ਕਾਸਟ ਬੇਸਡ ਲੈਂਡਿੰਗ ਰੇਟ (ਐਮਸੀਐਲਆਰ) ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

 

ਐਸਬੀਆਈ ਨੇ ਐਮਸੀਐਲਆਰ ਵਿੱਚ ਕਟੌਤੀ ਕੀਤੀ ਹੈ। ਇਸ ਵਿੱਚ ਪੰਜ ਬੀਪੀਐਸ ਦੀ ਕਟੌਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਦਰ ਸਾਲਾਨਾ 7.90 ਫੀਸਦੀ ਤੋਂ ਘੱਟ ਹੋ ਕੇ 7.85 ਪ੍ਰਤੀਸ਼ਤ ਹੋ ਗਈ ਹੈ। ਇਸ ਨਾਲ ਗਾਹਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਹੋਮ ਲੋਨ ਅਤੇ ਆਟੋ ਲੋਨ ਮਿਲ ਜਾਵੇਗਾ।

 

ਲੋਨ ਤੋਂ ਇਲਾਵਾ ਫਿਕਸਡ ਡਿਪਾਜ਼ਿਟ (ਐਫ ਡੀ) ਉੱਤੇ ਵੀ ਐਸਬੀਆਈ ਨੇ ਐਲਾਨ ਕੀਤਾ ਹੈ। ਐਸਬੀਆਈ ਨੇ ਇਸ ਵਿੱਚ 10 ਤੋਂ 50 ਬੇਸਿਸ ਪੁਆਇੰਟ ਦੀ ਕਮੀ ਕੀਤੀ ਹੈ। ਇਸ ਦੇ ਨਾਲ ਹੀ  ਇਕਮੁਸ਼ਤ ਐਫਡੀ (ਬਲਕ ਟਰਮ ਡਿਪਾਜ਼ਿਟ) 'ਤੇ ਮਿਲਣ ਵਾਲੇ ਵਿਆਜ ਵਿੱਚ ਵੀ ਕਮੀ ਕੀਤੀ ਗਈ ਹੈ।

 

ਦੱਸਣਯੋਗ ਹੈ ਕਿ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਵਿੱਤੀ ਸਾਲ ਦੀ ਅੰਤਮ ਮੌਦ੍ਰਿਕ ਨੀਤੀ ਸਮੀਖਿਆ ਬੈਠਕ ਵਿੱਚ ਨੀਤੀਗਤ ਦਰ ਯਾਨੀ ਰੇਪੋ ਦਰ 5.15 ਫੀਸਦੀ ਬਣਾਏ ਰੱਖਣ ਦਾ ਫੈਸਲਾ ਕੀਤਾ। ਹਾਲਾਂਕਿ ਇਸ ਦੇ ਬਾਵਜੂਦ ਕੇਂਦਰੀ ਬੈਂਕ ਨੇ ਹੋਮ ਅਤੇ ਵਾਹਨ ਕਰਜ਼ ਲਈ ਬੈਂਕਾਂ ਨੂੰ ਸੀਆਰਆਰ ਵਿੱਚ ਰਾਹਤ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਖਪਤਕਾਰਾਂ ਨੂੂੰ ਸਸਤਾ ਆਟੋ ਅਤੇ ਹੋਮ ਲੋਨ ਮਿਲ ਸਕੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:big news SBI home and auto loans cheaper interest on FD reduced