ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਭਾਰਤ ’ਤੇ ਵੀ ਪਵੇਗਾ ਅਸਰ

ਕੋਰੋਨਾ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਭਾਰਤ ’ਤੇ ਵੀ ਪਵੇਗਾ ਅਸਰ

ਸੋਮਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ’ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮੱਚ ਗਈ ਹੈ। ਡਾਓ ਜੋਨਸ, ਨੈਸਡੈਕ ਤੇ ਐੱਸਐਂਡਪੀ ਲਈ ਇਹ ‘ਕਾਲਾ ਸੋਮਵਾਰ’ (ਬਲੈਕ ਮੰਡੇ) ਸਿੱਧ ਹੋਇਆ। ਡਾਓ ਜੋਨਸ ਖੁੱਲ੍ਹਦਿਆਂ ਹੀ 2748.64 ਅੰਕ ਡਿੱਗ ਗਿਆ। ਤਿੰਨ ਦਿਨਾਂ ਦੇ ਅੰਦਰ ਹੀ ਇੱਕ ਵਾਰ ਫਿਰ ਲੋਅਰ ਸਰਕਟ ਲੱਗਾ ਤੇ ਕਾਰੋਬਾਰ ਨੂੰ 15 ਮਿੰਟਾਂ ਲਈ ਰੋਕ ਦਿੱਤਾ ਗਿਆ।

 

 

ਬੀਤੀ 12 ਮਾਰਚ ਨੂੰ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਹੋਈ ਸੀ, ਤਦ ਇਸ ਦਾ ਅਸਰ ਅਗਲੇ ਹੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਉੱਤੇ ਵੀ ਵਿਖਾਈ ਦਿੱਤਾ ਸੀ। ਬੀਤੀ 13 ਮਾਰਚ ਨੂੰ ਸੈਂਸੈਕਸ ਖੁੱਲ੍ਹਦਿਆਂ ਹੀ 3,600 ਪੁਆਇੰਟ ਤੱਕ ਡਿੱਗ ਗਿਆ ਸੀ ਤੇ ਇੱਥੇ ਲੋਅਰ ਸਰਕਟ ਕਾਰਨ ਟ੍ਰੇਡਿੰਗ ਰੋਕਣੀ ਪਈ ਸੀ। ਇੰਝ ਅੱਜ ਭਾਰਤੀ ਸ਼ੇਅਰ ਬਾਜ਼ਾਰ ’ਚ ਵੀ ਗਿਰਾਵਟ ਦੇ ਆਸਾਰ ਹਨ।

 

 

ਡਾਓ ਜੋਨਸ ਸੋਮਵਾਰ ਨੂੰ 12.9 ਫ਼ੀ ਸਦੀ ਹੇਠਾਂ ਡਿੱਗ ਕੇ 21188 ਦੇ ਪੱਧਰ ਉੱਤੇ ਆ ਗਿਆ ਹੈ। ਉੱਥੇ ਹੀ ਨੈਸਡੈਕ ’ਚ ਵੀ 12.32 ਫ਼ੀ ਸਦੀ ਅਤੇ ਐੱਸਐਂਡਪੀ 500 ’ਚ 11.98 ਫ਼ੀ ਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।

 

 

ਅਮਰੀਕੀ ਬਾਜ਼ਾਰ ’ਤੇ ਹੋਣ ਵਾਲਾ ਸਿੱਧਾ ਅਸਰ ਭਾਰਤੀ ਬਾਜ਼ਾਰ ਉੱਤੇ ਵੀ ਦਿਸਦਾ ਹੈ। ਪਿਛਲੇ ਵੀਰਵਾਰ ਨੂੰ ਜਦੋਂ ਡਾਓ ਜੋਨਸ ਉੱਤੇ ਲੋਅਰ ਸਰਕਟ ਲੱਗਾ ਸੀ, ਉਸ ਤੋਂ ਬਾਅਦ ਦੇਸ਼ ਦੇ ਬਾਜ਼ਾਰਾਂ ਉੱਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਸੀ।

 

 

ਬੀਤੀ 12 ਮਾਰਚ ਨੂੰ ਵਿਸ਼ਵ ਸਿਹਤ ਸੰਗਠਨ (WHO) ਦੇ ਕੋਰੋਨਾ ਨੂੰ ਵਿਸ਼ਵ–ਪੱਧਰੀ ਮਹਾਂਮਾਰੀ ਐਲਾਨਣ ਤੋਂ ਬਾਅਦ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਭੂਚਾਲ ਆ ਗਿਆ ਸੀ। ਭਾਰਤੀ ਸ਼ੇਅਰ ਬਾਜ਼ਾਰ ਦੇ ਇਤਿਹਾਸ ’ਚ ਸਭ ਤੋਂ ਵੱਡੀ ਗਿਰਾਵਟ ਦਰਜ ਹੋਈ।

 

 

ਬੌਂਬੇ ਸਟਾੱਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ–ਅੰਕ 2919 ਤੱਕ ਗੋਤਾ ਖਾਣ ਤੋਂ ਬਾਅਦ 32,778.14 ਦੇ ਪੱਧਰ ਉੱਤੇ ਬੰਦ ਹੋਇਆ। ਇਹ 52 ਹਫ਼ਤਿਆਂ ਦਾ ਸਭ ਤੋਂ ਹੇਠਲਾ ਪੱਧਰ ਹੈ। ਉੱਧਰ ਨੈਸ਼ਨਲ ਸਟਾੱਕ ਐਕਸਚੇਂਜ ਦਾ ਨਿਫ਼ਟੀ ਵੀ 825 ਅੰਕਾਂ ਦੇ ਭਾਰੀ ਨੁਕਸਾਨ ਨਾਲ 9,633.10 ਦੇ ਪੱਧਰ ਉੱਤੇ ਬੰਦ ਹੋਇਆ।

 

 

ਅੱਜ ਮੰਗਲਵਾਰ ਨੂੰ ਵੀ ਬਾਜ਼ਾਰ ਖੁੱਲ੍ਹਣ ਉੱਤੇ ਦੇਸ਼ ਦੇ ਬਾਜ਼ਾਰਾਂ ਵਿੱਚ ਇੱਕ ਵਾਰ ਫਿਰ ਤੇਜ਼ ਗਿਰਾਵਟ ਵੇਖਣ ਨੁੰ ਮਿਲ ਸਕਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big slump in US Share Market due to Corona Virus India also to be impacted